ਭਾਜਪਾ ਆਗੂ ਦੇ ਪਰਿਵਾਰ ਦਾ 17 ਸਾਲਾਂ ਦਾ ਭਰੋਸਾ ਇੱਕੋ ਝਟਕੇ 'ਚ ਟੁੱਟਾ, ਨੌਕਰ ਦੇ ਵੱਡੇ ਕਾਰੇ ਨੇ ਉਡਾ ਛੱਡੇ ਹੋਸ਼
Tuesday, Jul 26, 2022 - 10:59 AM (IST)
ਲੁਧਿਆਣਾ (ਰਾਜ) : ਪੈਸਿਆਂ ਦੇ ਲਾਲਚ ਨੇ ਪਿਛਲੇ 17 ਸਾਲਾਂ ਤੋਂ ਈਮਾਨਦਾਰੀ ਨਾਲ ਕੰਮ ਕਰ ਰਹੇ ਨੌਕਰ ਨੂੰ ਵੀ ਬੇਈਮਾਨ ਬਣ ਦਿੱਤਾ। ਨੌਕਰ ਨੇ ਭਰਾ ਦੇ ਨਾਲ ਮਿਲ ਕੇ ਮਕਾਨ ਮਾਲਕ ਦੇ ਘਰੋਂ 10.32 ਲੱਖ ਰੁਪਏ ਚੋਰੀ ਕਰ ਲਏ। ਇਸ ਤੋਂ ਬਾਅਦ ਪੈਸੇ ਆਪਣੇ ਭਰਾ ਨੂੰ ਦੇ ਕੇ ਪਿੰਡ ਭੇਜ ਦਿੱਤਾ। ਸੂਚਨਾ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਕੁੱਝ ਸਮੇਂ ਬਾਅਦ ਘਰ ਵਾਲਿਆਂ ਨੂੰ ਨੌਕਰ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਸ ਨੂੰ ਦੱਸਿਆ। ਇਸ ਤੋਂ ਬਾਅਦ ਪੁਲਸ ਨੇ ਨੌਕਰ ਨੂੰ ਫੜ੍ਹ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ, ਜਿਸ ਨੂੰ ਜਾਣ ਕੇ ਭਾਜਪਾ ਆਗੂ ਦੇ ਪਰਿਵਾਰ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : 'ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ' ਵੱਲੋਂ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਮੁਲਜ਼ਮ ਨੌਕਰ ਰਾਜ ਕੁਮਾਰ ਨੂੰ ਕਾਬੂ ਕਰ ਕੇ ਉਸ ਕੋਲੋਂ 10.32 ਲੱਖ ਦੀ ਚੋਰੀਸ਼ੁਦਾ ਨਕਦੀ ਬਰਾਮਦ ਕਰ ਲਈ। ਹੁਣ ਪੁਲਸ ਉਸ ਦੇ ਭਰਾ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦਿੰਦੇ ਏ. ਸੀ. ਪੀ. ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ 6 ਜੁਲਾਈ ਨੂੰ ਭਾਜਪਾ ਨੇਤਾ ਹਰਕੇਸ਼ ਮਿੱਤਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਸ ਦਾ ਪੁੱਤਰ ਲਗਭਗ 8.30 ਵਜੇ ਘਰ ਆਇਆ ਤਾਂ ਉਸ ਦੇ ਕਮਰੇ ਦੀ ਅਲਮਾਰੀ ’ਚ ਪਈ ਲਗਭਗ 10 ਲੱਖ ਦੀ ਨਕਦੀ ਗਾਇਬ ਸੀ ਅਤੇ ਘਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ. ਗਾਇਬ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਚਿਤਾਵਨੀ, ਮੁੜ ਆਪਣੇ ਰੰਗ 'ਚ ਮੁੜੇਗਾ ਮਾਨਸੂਨ
ਸ਼ਿਕਾਇਤ ਮਿਲਣ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਨੌਕਰ ਰਾਜ ਕੁਮਾਰ ’ਤੇ ਕਿਸੇ ਨੂੰ ਸ਼ੱਕ ਨਾ ਹੋਇਆ ਕਿਉਂਕਿ ਰਾਜ ਕੁਮਾਰ ਪਿਛਲੇ ਲਗਭਗ 17 ਸਾਲ ਤੋਂ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ 20 ਜੁਲਾਈ ਨੂੰ ਰਾਜ ਕੁਮਾਰ ਆਪਣੇ ਭਰਾ ਅਜੇ ਨਾਲ ਗੱਲ ਕਰ ਰਿਹਾ ਸੀ, ਜੋ ਕਿ ਚੋਰੀਸ਼ੁਦਾ ਪੈਸਿਆਂ ਬਾਰੇ ਵਿਚ ਸੀ। ਉਨ੍ਹਾਂ ਦੀਆਂ ਗੱਲਾਂ ਮਕਾਨ ਮਾਲਕ ਨੇ ਸੁਣ ਲਈਆਂ ਸਨ। ਫਿਰ ਉਸ ਨੂੰ ਰਾਜ ਕੁਮਾਰ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਸ ਨੂੰ ਸਾਰੀ ਗੱਲ ਦੱਸੀ।
ਇਹ ਵੀ ਪੜ੍ਹੋ : ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ ਸਿੱਖਿਆ ਵਿਭਾਗ, ਜਾਰੀ ਕੀਤੇ ਪੱਕੇ ਕਰਨ ਦੇ ਆਰਡਰ
ਪੁਲਸ ਦਾ ਕਹਿਣਾ ਹੈ ਕਿ ਪੁੱਛ-ਗਿੱਛ ਵਿਚ ਰਾਜ ਕੁਮਾਰ ਨੇ ਦੱਸਿਆ ਕਿ ਇਹ ਚੋਰੀ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਕੀਤੀ ਸੀ। ਕੈਸ਼ ਚੋਰੀ ਕਰਨ ਤੋਂ ਬਾਅਦ ਉਸ ਨੇ ਕੈਸ਼ ਅਤੇ ਡੀ. ਵੀ. ਆਰ. ਇਕ ਥੈਲੇ ਵਿਚ ਪਾ ਕੇ ਆਪਣੇ ਭਰਾ ਨੂੰ ਦੇ ਦਿੱਤੇ ਸਨ, ਜੋ ਕੈਸ਼ ਲੈ ਕੇ ਚਲਾ ਗਿਆ ਸੀ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਨਕਦੀ ਵੀ ਬਰਾਮਦ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਦੇ ਭਰਾ ਬਾਰੇ ਪਤਾ ਲਗਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ