ਲੁਧਿਆਣਾ ਹਾਦਸਾ : ਲੈਂਟਰ ਡਿਗਣ ਕਾਰਨ ਮਲਬੇ ਹੇਠਾਂ ਦੱਬੇ 36 ਮਜ਼ਦੂਰਾਂ ਨੂੰ ਕੱਢਿਆ ਬਾਹਰ, ਇਕ ਦੀ ਮੌਤ

Monday, Apr 05, 2021 - 01:19 PM (IST)

ਲੁਧਿਆਣਾ ਹਾਦਸਾ : ਲੈਂਟਰ ਡਿਗਣ ਕਾਰਨ ਮਲਬੇ ਹੇਠਾਂ ਦੱਬੇ 36 ਮਜ਼ਦੂਰਾਂ ਨੂੰ ਕੱਢਿਆ ਬਾਹਰ, ਇਕ ਦੀ ਮੌਤ

ਲੁਧਿਆਣਾ : ਇੱਥੋਂ ਦੇ ਡਾਬਾ ਰੋਡ ਸਥਿਤ ਮੁਕੰਦ ਸਿੰਘ ਨਗਰ 'ਚ ਉਸਾਰੀ ਅਧੀਨ ਬਿਲਡਿੰਗ ਅਚਾਨਕ ਡਿਗਣ ਕਾਰਨ ਮਲਬੇ ਹੇਠਾਂ 40 ਦੇ ਕਰੀਬ ਮਜ਼ਦੂਰ ਦੱਬ ਗਏ। ਦੱਸਿਆ ਜਾ ਰਿਹਾ ਹੈ ਕਿ ਐਨ. ਡੀ. ਆਰ. ਐਫ. ਦੀ ਟੀਮ ਵੱਲੋਂ ਮਲਬੇ ਹੇਠਾਂ ਦੱਬੇ ਹੋਏ 36 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ, ਹੈ, ਜਦੋਂ ਕਿ 4 ਮਜ਼ਦਰੂ ਅਜੇ ਵੀ ਦੱਬੇ ਹੋਏ ਹਨ।

ਇਹ ਵੀ ਪੜ੍ਹੋ : ਸ਼ਰਾਬ ਪਿਲਾ ਕੇ ਲਿਵ-ਇਨ-ਰਿਲੇਸ਼ਨ 'ਚ ਰਹਿੰਦੀ ਸਾਥਣ ਦਾ ਵੱਢਿਆ ਗਲਾ, ਪੁਲਸ ਦੀ ਗ੍ਰਿਫ਼ਤ 'ਚ ਕਾਤਲ

PunjabKesari

ਬਾਹਰ ਕੱਢੇ ਗਏ ਮਜ਼ਦੂਰਾਂ 'ਚੋਂ ਇਕ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 2 ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਘਟਨਾ ਅੱਜ ਸਵੇਰੇ ਕਰੀਬ 10.30 ਵਜੇ ਵਾਪਰੀ। ਪੁਰਾਣੀ ਬਿਲਡਿੰਗ ਦਾ ਲੈਂਟਰ ਡਿਗਣ ਕਾਰਨ ਕਈ ਮਜ਼ਦੂਰ ਮਲਬੇ ਹੇਠਾਂ ਦੱਬ ਗਏ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਇਨ੍ਹਾਂ 'ਬੱਸਾਂ' 'ਚ ਬੀਬੀਆਂ ਨੂੰ ਅਜੇ ਤੱਕ ਨਹੀਂ ਮਿਲੀ 'ਮੁਫ਼ਤ ਸਫ਼ਰ' ਦੀ ਸਹੂਲਤ, ਜਾਣੋ ਕਾਰਨ

PunjabKesari

ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਭੀੜ ਜੁੱਟ ਗਈ। ਘਟਨਾ ਵਾਲੀ ਥਾਂ 'ਤੇ ਰਾਹਤ ਕਾਰਜ ਜਾਰੀ ਹਨ।

PunjabKesari
ਨੋਟ : ਇਸ ਘਟਨਾ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News