ਗੈਂਗਰੇਪ ''ਤੇ ਛਲਕਿਆ ਲੁਧਿਆਣਾ ਦੀਆਂ ਔਰਤਾਂ ਦਾ ਦਰਦ (ਵੀਡੀਓ)
Thursday, Feb 14, 2019 - 04:27 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਹੋਏ ਸਮੂਹਕ ਬਲਾਤਕਾਰ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸ਼ਹਿਰ ਦੀਆਂ ਔਰਤਾਂ ਸੁਰੱਖਿਆ ਸਬੰਧੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹੀ ਔਰਤਾਂ ਨੇ ਵੀਰਵਾਰ ਨੂੰ ਪੁਲਸ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਅਤੇ ਆਪਣੀ ਸੁਰੱਖਿਆ ਸਬੰਧੀ ਉਨ੍ਹਾਂ ਅੱਗੇ ਮੰਗ ਰੱਖੀ। ਔਰਤਾਂ ਨੇ ਮੰਗ ਕੀਤੀ ਕਿ ਜੇਕਰ ਪੰਜਾਬ ਦੀ ਜਨਤਾ ਟੈਕਸ ਦਿੰਦੀ ਹੈ ਤਾਂ ਉਨ੍ਹਾਂ ਨੂੰ ਪੂਰੀ ਸੁਰੱਖਿਆ ਵੀ ਚਾਹੀਦੀ ਹੈ।
ਔਰਤਾਂ ਨੇ ਕਿਹਾ ਕਿ ਜਿਸ ਥਾਂ 'ਤੇ ਅਜਿਹੀ ਘਿਨਾਉਣੀ ਵਾਰਦਾਤ ਹੋਈ, ਜੇਕਰ ਪੁਲਸ ਦਾ ਨਾਕਾ ਜਾਂ ਪੈਟਰੋਲਿੰਗ ਹੁੰਦੀ ਤਾਂ ਸ਼ਾਇਦ ਇਹ ਘਟਨਾ ਟਲ ਜਾਂਦੀ। ਔਰਤਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਔਰਤਾਂ ਨੇ ਬਲਾਤਕਾਰੀਆਂ ਨੂੰ ਤੁਰੰਤ ਸਜ਼ਾ ਦੇਣ ਦੀ ਮੰਗ ਕੀਤੀ। ਔਰਤਾਂ ਦਾ ਕਹਿਣਾ ਸੀ ਕਿ ਅਜਿਹੇ ਲੋਕਾਂ ਨੂੰ ਚੌਰਾਹੇ 'ਤੇ ਖੜ੍ਹੇ ਕਰਕੇ ਫਾਂਸੀ ਦੇ ਦੇਣੀ ਚਾਹੀਦੀ ਹੈ।