ਹੜ੍ਹ 'ਚ ਡੁੱਬੇ ਪੰਜਾਬ 'ਤੇ ਫਿਰ ਮੰਡਰਾਉਣ ਲੱਗੇ ਖਤਰੇ ਦੇ ਬੱਦਲ, ਮੀਂਹ ਦੀ ਚਿਤਾਵਨੀ (ਵੀਡੀਓ)
Monday, Aug 26, 2019 - 12:46 PM (IST)
ਲੁਧਿਆਣਾ (ਨਰਿੰਦਰ ਮਹੇਂਦਰੂ) - ਪੰਜਾਬ 'ਚੋਂ ਖਤਰੇ ਦੇ ਬੱਦਲ ਅਜੇ ਟਲੇ ਨਹੀਂ ਹਨ, ਕਿਉਂਕਿ ਹੜ੍ਹ 'ਚ ਡੁੱਬੇ ਪੰਜਾਬ 'ਚ ਮੁੜ ਹੋਰ ਮੀਂਹ ਪੈ ਸਕਦਾ ਹੈ। ਖਤਰੇ ਦੇ ਬੱਦਲ ਮੰਡਰਾਉਣ ਕਾਰਨ ਪੰਜਾਬ ਦਾ ਮਾਨਸੂਨ ਮੁੜ ਤੋਂ ਐਕਟਿਵ ਹੋ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦੋ ਦਿਨ ਤੱਕ ਪੰਜਾਬ 'ਚ ਮੀਂਹ ਪੈ ਸਕਦਾ ਹੈ ਅਤੇ ਮੌਸਮ ਬੱਦਲਵਾਈ ਵਾਲਾ ਬਣਿਆ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਨਾ ਹੋਣ ਕਾਰਨ ਮੀਂਹ ਦੀ ਰਫਤਾਰ ਜ਼ਿਆਦਾ ਤੇਜ਼ ਨਹੀਂ ਹੋਵੇਗੀ ਪਰ ਇਸ ਵਾਰ ਮੀਂਹ ਪੰਜਾਬ ਦੇ ਹਰ ਹਿੱਸੇ 'ਚ ਪਵੇਗਾ। ਹਾਲਾਂਕਿ ਮੌਸਮ ਵਿਭਾਗ ਵਲੋਂ ਇਸ ਵਾਰ ਹਲਕੇ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ ਪਰ ਇਸ ਚਿਤਾਵਨੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਚਿੰਤਾ 'ਚ ਪਾ ਦਿੱਤਾ ਹੈ। ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਂਹ ਆਉਣ ਤੋਂ ਪਹਿਲਾਂ ਹੀ ਸੁਚੇਤ ਰਹਿਮ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤਾਂ ਪੰਜਾਬ 'ਚ ਮੁੜ ਤੋਂ ਹੜ੍ਹ ਜਿਹੇ ਹਾਲਾਤ ਪੈਦਾ ਨਾ ਹੋ ਸਕਣ।