ਲੁਧਿਆਣਾ ਬੰਬ ਧਮਾਕੇ ਦੇ ਮ੍ਰਿਤਕ ਦੀ ਮੁਅੱਤਲ ਪੁਲਸ ਅਧਿਕਾਰੀ ਵਜੋਂ ਹੋਈ ਪਛਾਣ: ਸੂਤਰ

Friday, Dec 24, 2021 - 09:32 PM (IST)

ਲੁਧਿਆਣਾ ਬੰਬ ਧਮਾਕੇ ਦੇ ਮ੍ਰਿਤਕ ਦੀ ਮੁਅੱਤਲ ਪੁਲਸ ਅਧਿਕਾਰੀ ਵਜੋਂ ਹੋਈ ਪਛਾਣ: ਸੂਤਰ

ਲੁਧਿਆਣਾ - ਵੀਰਵਾਰ ਦੁਪਹਿਰ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਅੰਦਰ ਹੋਏ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸਾਬਕਾ ਪੁਲਸ ਅਧਿਕਾਰੀ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੀ.ਟੀ.ਬੀ. ਨਗਰ, ਖੰਨਾ ਵਜੋਂ ਹੋਈ ਹੈ। ਸੂਤਰ ਮੁਤਾਬਕ ਗਗਨਦੀਪ ਸਿੰਘ ਨੂੰ 2019 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਜੇਲ੍ਹ ਵਿੱਚ ਬਿਤਾਏ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗਗਨਦੀਪ ਸਿੰਘ ਦੇ ਡਰੱਗ ਨੈੱਟਵਰਕ ਨਾਲ ਵੀ ਸਬੰਧ ਸਨ।

ਦੱਸਣਯੋਗ ਹੈ ਕਿ 23 ਦਸੰਬਰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਾਥਰੂਮ ਨੇੜੇ ਹੋਏ ਬੰਬ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖਮੀ ਹੋਏ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News