ਲੁਧਿਆਣਾ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਹੋਇਆ ਅੰਤਿਮ ਸੰਸਕਾਰ

Monday, Dec 27, 2021 - 09:59 AM (IST)

ਲੁਧਿਆਣਾ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਹੋਇਆ ਅੰਤਿਮ ਸੰਸਕਾਰ

ਬੀਜਾ (ਬਿਪਨ) : ਲੁਧਿਆਣਾ ਕਚਹਿਰੀ ਕੰਪਲੈਕਸ ਅੰਦਰ ਬੰਬ ਧਮਾਕਾ ਕਰਨ ਵਾਲੇ ਮੁਲਜ਼ਮ ਗਗਨਦੀਪ ਸਿੰਘ (30) ਵਾਸੀ ਪ੍ਰੋਫੈਸਰ ਕਾਲੋਨੀ ਲਲਹੇੜੀ ਰੋਡ ਖੰਨਾ ਦਾ ਅੰਤਿਮ ਸੰਸਕਾਰ ਐਤਵਾਰ ਦੀ ਸ਼ਾਮ ਨੂੰ ਪੁਲਸ ਵੱਲੋਂ ਆਪਣੀ ਨਿਗਰਾਨੀ ਹੇਠ ਕਰਾਇਆ ਗਿਆ। ਗਗਨਦੀਪ ਸਿੰਘ ਦੇ ਸਾਰੇ ਦਸਤਾਵੇਜ਼ ਐੱਨ. ਆਈ. ਏ. ਵਾਲੇ ਆਪਣੇ ਨਾਲ ਲੈ ਗਏ ਹਨ, ਜਿਸ ਕਰ ਕੇ ਪਰਿਵਾਰ ਕੋਲ ਕੋਈ ਦਸਤਾਵੇਜ਼ ਨਹੀਂ ਸੀ ਤਾਂ ਉਨ੍ਹਾਂ ਨੂੰ ਲੱਕੜੀ ਨਹੀਂ ਮਿਲੀ। ਪੁਲਸ ਨੇ ਮੌਕੇ ’ਤੇ ਲੱਕੜੀ ਦਾ ਪ੍ਰਬੰਧ ਕੀਤਾ। ਅੰਤਿਮ ਸਸਕਾਰ ਵੇਲੇ ਗਗਨਦੀਪ ਸਿੰਘ ਦੇ ਪਿਤਾ, ਪਤਨੀ, ਭਰਾ, ਭੈਣ ਸਮੇਤ 4-5 ਹੋਰ ਰਿਸ਼ਤੇਦਾਰ ਹੀ ਅੰਤਿਮ ਸੰਸਕਾਰ ਮੌਕੇ ਆਏ ਸੀ। ਅਰਥੀ ਨੂੰ ਮੋਢਾ ਦੇਣ ਲਈ ਭਰਾ ਸਮੇਤ ਤਿੰਨ ਰਿਸ਼ਤੇਦਾਰ ਹੀ ਸਨ ਤਾਂ ਇਸ ਦੌਰਾਨ ਲੁਧਿਆਣਾ ਤੋਂ ਐਂਬੂਲੈਂਸ ’ਚ ਲਾਸ਼ ਲੈ ਕੇ ਆਉਣ ਵਾਲੇ ਵਿਅਕਤੀ ਨੇ ਅਰਥੀ ਚੁਕਾਈ।

ਇਹ ਵੀ ਪੜ੍ਹੋ : ਕਿਸਾਨਾਂ ਨੇ 'ਸੰਯੁਕਤ ਸਮਾਜ ਮੋਰਚੇ' ਨਾਲ ਸਿਆਸਤ 'ਚ ਮਾਰੀ ਐਂਟਰੀ, ਬਲਬੀਰ ਰਾਜੇਵਾਲ ਹੋਣਗੇ ਮੁੱਖ ਚਿਹਰਾ
ਗਗਨਦੀਪ ਦੀ ਐਕਟਿਵਾ ਸਰਕਾਰੀ ਹਸਪਤਾਲ ’ਚੋਂ ਮਿਲਣ ਦੀ ਚਰਚਾ
ਗਗਨਦੀਪ ਸਿੰਘ ਚਿੱਟੇ ਰੰਗ ਦੀ ਜਿਸ ਐਕਟਿਵਾ ਉਪਰ ਸਵਾਰ ਹੋ ਕੇ ਘਰੋਂ ਨਿਕਲਿਆ ਸੀ, ਉਹ ਐਕਟਿਵਾ ਲੁਧਿਆਣਾ ਸੀ. ਆਈ. ਏ. ਸਟਾਫ਼ ਵੱਲੋਂ ਸਰਕਾਰੀ ਹਸਪਤਾਲ ਖੰਨਾ ’ਚੋਂ ਬਰਾਮਦ ਕਰਨ ਦੀ ਚਰਚਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ
ਮਹਿਲਾ ਸਾਥੀ ਕਾਂਸਟੇਬਲ ਕੋਲੋਂ ਜਾਰੀ ਹੈ ਪੁੱਛਗਿੱਛ, ਹੋ ਰਹੇ ਅਹਿਮ ਖ਼ੁਲਾਸੇ
ਗਗਨਦੀਪ ਦੀ ਮਹਿਲਾ ਸਾਥੀ ਜੋ ਕਿ ਪੰਜਾਬ ਪੁਲਸ ਦੀ ਕਾਂਸਟੇਬਲ ਹੈ, ਕੋਲੋਂ ਪਹਿਲਾਂ ਸਦਰ ਥਾਣਾ ਖੰਨਾ ਵਿਖੇ ਲੰਬੀ ਪੁੱਛ-ਗਿੱਛ ਪੰਜਾਬ ਪੁਲਸ ਵਲੋਂ ਕੀਤੀ ਗਈ ਸੀ। ਐਤਵਾਰ ਦੀ ਸਵੇਰ ਨੂੰ ਇਸ ਕਾਂਸਟੇਬਲ ਨੂੰ ਪੁਲਸ ਅਧਿਕਾਰੀ ਲੁਧਿਆਣਾ ਵਿਖੇ ਐੱਨ. ਆਈ. ਏ. ਦੀ ਟੀਮ ਕੋਲ ਲੈ ਕੇ ਗਏ, ਜਿੱਥੇ ਹੁਣ ਐੱਨ. ਆਈ. ਏ. ਇਸ ਕਾਂਸੇਟਬਲ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਚਾਰ ਮਹੀਨੇ ਕਿੱਥੇ-ਕਿੱਥੇ ਰਿਹਾ ਗਗਨਦੀਪ, ਪਤਨੀ ਤੋਂ ਹੋਈ ਪੁੱਛਗਿੱਛ
ਸਤੰਬਰ ਦੌਰਾਨ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਬਾਹਰ ਆਇਆ ਗਗਨਦੀਪ ਸਿੰਘ ਆਖ਼ਰ ਚਾਰ ਮਹੀਨੇ ਦੌਰਾਨ ਕਿੱਥੇ-ਕਿੱਥੇ ਰਿਹਾ। ਇਹ ਪੁਛਗਿੱਛ ਐੱਨ. ਆਈ. ਏ. ਦੀ ਟੀਮ ਵੱਲੋਂ ਗਗਨਦੀਪ ਦੀ ਪਤਨੀ ਕੋਲੋਂ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News