ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਖੰਨਾ ''ਚ ਹੋਟਲ ਦੇ ਕਮਰੇ ''ਚ ਬੰਬ ਅਸੈਂਬਲ ਕੀਤੇ ਜਾਣ ਦਾ ਖ਼ਦਸ਼ਾ

Monday, Dec 27, 2021 - 11:30 AM (IST)

ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਖੰਨਾ ''ਚ ਹੋਟਲ ਦੇ ਕਮਰੇ ''ਚ ਬੰਬ ਅਸੈਂਬਲ ਕੀਤੇ ਜਾਣ ਦਾ ਖ਼ਦਸ਼ਾ

ਖੰਨਾ (ਵਿਪਨ) : ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਦੋਸ਼ੀ ਗਗਨਦੀਪ ਆਪਣੀ ਮਹਿਲਾ ਦੋਸਤ ਨਾਲ ਖੰਨਾ ਦੇ ਇਕ ਹੋਟਲ 'ਚ ਰੁਕਿਆ ਸੀ। ਉਨ੍ਹਾਂ ਕੋਲ ਇਕ ਬੈਗ ਵੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਿਰਫ 24 ਘੰਟੇ ਲਈ ਹੋਟਲ ਦਾ ਕਮਰਾ ਬੁੱਕ ਕਰਵਾਇਆ ਸੀ, ਜਦੋਂ ਕਿ ਉਹ ਸਿਰਫ 3 ਤੋਂ 4 ਘੰਟੇ ਹੀ ਕਮਰੇ 'ਚ ਰੁਕੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ

ਜਾਂਚ ਟੀਮਾਂ ਵੱਲੋਂ ਇਸ ਹੋਟਲ ਤੋਂ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ 'ਚ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਂਚ ਟੀਮਾਂ ਨੂੰ ਸ਼ੱਕ ਹੈ ਕਿ ਕਿਤੇ ਵਿਸਫੋਟਕ ਸਮੱਗਰੀ ਨਾਲ ਧਮਾਕਾ ਕਰਨ ਦਾ ਸਮਾਨ ਬੈਗ 'ਚ ਨਾ ਹੋਵੇ ਅਤੇ ਹੋਟਲ ਦੇ ਕਮਰੇ 'ਚ ਬੰਬ ਨੂੰ ਅਸੈਂਬਲ ਨਾ ਕੀਤਾ ਗਿਆ ਹੋਵੇ। ਇਸ ਸਾਰੇ ਮਾਮਲੇ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖੇ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੇ ਫਾਇਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News