ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼

Wednesday, Dec 29, 2021 - 06:19 PM (IST)

ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼

ਲੁਧਿਆਣਾ (ਰਾਜ) : ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਹੋਏ ਸੁਰੱਖਿਆ ਏਜੰਸੀਆਂ ਜਰਮਨ ਤੱਕ ਪੁੱਜ ਗਈਆਂ ਹਨ। ਘਟਨਾ ਤੋਂ ਬਾਅਦ ਮੌਕੇ ਤੋਂ ਸੁਰੱਖਿਆ ਏਜੰਸੀਆਂ ਨੂੰ ਇਕ ਡੋਂਗਲ ਮਿਲਿਆ ਸੀ। ਉਸ ਡੋਂਗਲ ਦੀ ਮਦਦ ਨਾਲ ਉਨ੍ਹਾਂ ਨੂੰ ਕਈ ਅਹਿਮ ਸੁਰਾਗ ਹੱਥ ਲੱਗੇ ਸਨ। ਇਸ ਤੋਂ ਇਲਾਵਾ ਗਗਨ ਦੇ ਘਰ ਇਕ ਲੈਪਟਾਪ ਮਿਲਿਆ ਸੀ। ਏਜੰਸੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਅਤੇ ਉਸ ਦੇ ਅੰਦਰ ਕਈ ਸੁਰਾਗ ਮਿਲੇ ਸਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਘਿਰੇ ਨਵਜੋਤ ਸਿੱਧੂ, ਆਪਣੇ ਹੀ ਹਲਕੇ ਦੇ ਹੌਲਦਾਰ ਨੇ ਖੋਲ੍ਹਿਆ ਮੋਰਚਾ

ਬੰਬ ਧਮਾਕੇ ਤੋਂ 6 ਦਿਨਾਂ ਬਾਅਦ ਵੀ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਬਾਥਰੂਮ ਦਾ ਮਲਬਾ ਨਹੀਂ ਹਟਵਾਇਆ। ਘਟਨਾ ਸਥਾਨ ਨੂੰ ਉਸੇ ਦਿਨ ਸੀਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਵੀ ਸੁਰੱਖਿਆ ਏਜੰਸੀਆਂ ਨੇ ਮੌਕੇ ’ਤੇ ਪੁੱਜ ਕੇ ਮਲਬੇ ਦੀ ਜਾਂਚ ਕੀਤੀ ਸੀ ਤਾਂ ਕਿ ਕੋਈ ਹੋਰ ਵੀ ਸਬੂਤ ਹੱਥ ਲੱਗ ਸਕੇ। ਹਾਲਾਂਕਿ ਉਥੇ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ : ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ਦੱਬ ਦਿੱਤਾ 18 ਸਾਲਾ ਮੁੰਡਾ

ਬਲਾਸਟ ਤੋਂ ਬਾਅਦ ਪੰਨੂ ਦੀ ਰਿਕਾਰਡਿੰਗ ਵਾਲੀਆਂ ਕਾਲਾਂ ਆਉਣ ਲੱਗੀਆਂ ਸਨ ਪੰਜਾਬ ਦੇ ਲੋਕਾਂ ਨੂੰ
23 ਦਸੰਬਰ ਨੂੰ ਅਦਾਲਤੀ ਕੰਪਲੈਕਸ ਵਿਚ ਬੰਬ ਧਮਾਕਾ ਹੋਇਆ ਸੀ। ਉਸੇ ਦਿਨ ਤੋਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੀ ਆਵਾਜ਼ ਵਾਲੀ ਰਿਕਾਰਡਿੰਗ ਦੀਆਂ ਪੰਜਾਬ ਦੇ ਲੋਕਾਂ ਨੂੰ ਕਾਲਾਂ ਆਉਣ ਲੱਗੀਆਂ ਸਨ, ਜੋ ਕਿ ਵਿਦੇਸ਼ੀ ਨੰਬਰਾਂ ਤੋਂ ਆਉਂਦੀਆਂ ਸਨ। ਉਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਇਆ ਜਾਂਦਾ ਸੀ ਅਤੇ ਗਲਤ ਕੰਮ ਲਈ ਉਕਸਾਇਆ ਜਾਂਦਾ ਸੀ। ਏਜੰਸੀਆਂ ਨੇ ਉਕਤ ਕਾਲਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਗਠਜੋੜ ਬਾਰੇ ਰਿਪੋਰਟ ਬਣੀ ਚਰਚਾ ਦਾ ਵਿਸ਼ਾ

ਗਗਨਦੀਪ ਦਾ ਜੇਲ ’ਚ ਰਹਿੰਦਿਆਂ ਪਾਕਿਸਤਾਨ ਨਾਲ ਹੋਇਆ ਸੀ ਸੰਪਰਕ
ਬੰਬ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਦੋ ਸਾਲ ਤੱਕ ਜੇਲ ’ਚ ਰਿਹਾ ਸੀ। ਇਸ ਦੌਰਾਨ ਉਸ ਦਾ ਸੰਪਰਕ ਨਸ਼ਾ ਸਮੱਗਲਰਾਂ ਨਾਲ ਹੋਇਆ ਸੀ। ਨਸ਼ਾ ਸਮੱਗਲਿੰਗ ਵਿਚ ਫੜੇ ਜਾਣ ਤੋਂ ਬਾਅਦ ਗਗਨ ਦੀ ਨੌਕਰੀ ਚਲੀ ਗਈ ਸੀ ਅਤੇ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਸੀ। ਇਸ ਸੋਚ ਨਾਲ ਉਹ ਕਾਫੀ ਗੁੱਸੇ ਵਿਚ ਸੀ। ਇਸ ਲਈ ਨਸ਼ਾ ਸਮੱਗਲਰਾਂ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਗਗਨ ਦਾ ਸੰਪਰਕ ਪਾਕਿਸਤਾਨ ਵਿਚ ਬੈਠੇ ਕੁਝ ਲੋਕਾਂ ਨਾਲ ਕਰਵਾਇਆ ਸੀ, ਜਿਸ ਵਿਚ ਰਿੰਦਾ ਵੀ ਸ਼ਾਮਲ ਹੈ। ਅੱਤਵਾਦੀਆਂ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਉਸ ਨੂੰ ਮੋਹਰਾ ਬਣਾ ਲਿਆ ਅਤੇ ਉਸ ਜ਼ਰੀਏ ਫਿਰ ਲੁਧਿਆਣਾ ਵਿਚ ਬੰਬ ਧਮਾਕਾ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਜੇਲ ਤੋਂ ਬਾਹਰ ਆ ਕੇ ਗਗਨ ਅੰਮ੍ਰਿਤਸਰ ਵੀ ਇਕ-ਦੋ ਵਾਰ ਗਿਆ ਸੀ। ਹਾਲਾਂਕਿ ਪੁਲਸ ਇਸ ਐਂਗਲ ’ਤੇ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੰਟਰੋਲ ਰੂਮ ’ਤੇ ਫੋਨ ਕਰਕੇ ਦਿੱਤੀ ਧਮਕੀ, ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ

ਰਣਜੀਤ ਅਤੇ ਸੁਖਵਿੰਦਰ ਤੋਂ ਪੁੱਛਗਿੱਛ ਜਾਰੀ
ਜੇਲ ਦੇ ਅੰਦਰ ਗਗਨ ਦੇ ਸਭ ਤੋਂ ਨੇੜੇ ਰਹਿਣ ਵਾਲੇ ਰਣਜੀਤ ਅਤੇ ਸੁਖਵਿੰਦਰ ਸਿੰਘ ਤੋਂ ਸੀ. ਆਈ. ਏ.-1 ਵਿਚ ਲਗਾਤਾਰ ਪੁੱਛਗਿਛ ਜਾਰੀ ਹੈ। ਹਾਲਾਂਕਿ ਏਜੰਸੀਆਂ ਅਤੇ ਪੁਲਸ ਨੂੰ ਬਹੁਤ ਕੁਝ ਪਤਾ ਲੱਗਾ ਹੈ ਪਰ ਇਸ ਸਬੰਧੀ ਅਜੇ ਕੋਈ ਬੋਲਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਮਾਝੇ ’ਚ ਵੱਡਾ ਝਟਕਾ, ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News