ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਅਤੇ ਜੰਮੂਤਵੀ ਸਟੇਸ਼ਨ ਵੀ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ

02/28/2021 12:13:50 AM

ਫਿਰੋਜ਼ਪੁਰ, (ਆਨੰਦ)– ਮੋਦੀ ਸਰਕਾਰ ਜਿੱਥੇ ਕਈ ਖਾਸ ਟਰੇਨਾਂ ਨਿੱਜੀ ਹੱਥਾਂ ’ਚ ਦੇ ਚੁੱਕੀ ਹੈ, ਉਥੇ ਹੁਣ ਪੰਜਾਬ ਦੇ ਲੁਧਿਆਣਾ ਅਤੇ ਜੰਮੂ ਦੇ ਜੰਮੂਤਵੀ ਰੇਲਵੇ ਸਟੇਸ਼ਨ ਨੂੰ ਵੀ ਨਿੱਜੀ ਹੱਥਾਂ ’ਚ ਸੌਂਪਣ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ ਰੇਲਵੇ ਵਿਭਾਗ ਵੱਲੋਂ ਪੰਜਾਬ ਤੋਂ ਅੰਮ੍ਰਿਤਸਰ ਦੇ ਬਾਅਦ ਲੁਧਿਆਣਾ ਅਤੇ ਜੰਮੂ ਦੇ ਜੰਮੂਤਵੀ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਪਬਲਿਕ ਪਾਟਨਰਸ਼ਿਪ (ਪੀ. ਪੀ. ਪੀ.) ਦੇ ਅੰਤਰਗਤ ਆਈ. ਆਰ. ਐੱਸ. ਡੀ. ਸੀ. ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿੱਜੀ ਕੰਪਨੀਆਂ ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਸਹੂਲਤਾਂ ਦੇਣ ਦੇ ਨਾਮ ’ਤੇ ਕਈ ਤਰ੍ਹਾਂ ਦੇ ਦਾਮਾਂ ’ਚ ਭਾਰੀ ਇਜਾਫਾ ਕਰੇਗੀ। ਜਿਸ ਦਾ ਭਾਰ ਸਿੱਧੇ ਤੌਰ ’ਤੇ ਯਾਤਰੀਆਂ ਦੀਆਂ ਜੇਬਾਂ ’ਤੇ ਪਵੇਗਾ।

ਇਹ ਵੀ ਪੜ੍ਹੋ:- ਹਜ਼ਾਰਾਂ ਦੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਸਮੇਤ ਪੁਲਸ ਵੱਲੋਂ ਇੱਕ ਕਾਬੂ

ਇਸ ਸਬੰਧੀ ਜਦ ਰੇਲਵੇ ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਰੇਲਵੇ ਨੂੰ ਆਈ. ਆਰ. ਐੱਸ. ਡੀ. ਸੀ. ਨੂੰ ਦੇਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਤਹਿਤ ਲੋਕਾਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ:- ਕੈਪਟਨ ਸਰਕਾਰ ਸਕਾਲਰਸ਼ਿਪ ਘੋਟਾਲੇ ਦੀ CBI ਜਾਂਚ ਕਰਵਾਏ : ਤਰੁਣ ਚੁੱਘ


Bharat Thapa

Content Editor

Related News