ਇਕ ਕਿਲੋ ਅਫੀਮ ਸਣੇ ਦੋ ਸਮੱਗਲਰ ਗ੍ਰਿਫਤਾਰ

Thursday, Apr 11, 2019 - 04:37 AM (IST)

ਇਕ ਕਿਲੋ ਅਫੀਮ ਸਣੇ ਦੋ ਸਮੱਗਲਰ ਗ੍ਰਿਫਤਾਰ
ਲੁਧਿਆਣਾ (ਭਾਖਡ਼ੀ)-ਨਾਕਾਬੰਦੀ ਦੌਰਾਨ ਪੁਲਸ ਨੇ ਸਕੂਟਰ ਸਵਾਰ ਦੋ ਨਸ਼ਾ ਸਮੱਗਲਰਾਂ ਤੋਂ ਇਕ ਕਿਲੋ ਅਫੀਮ ਫੜਨ ’ਚ ਕਾਮਯਾਬੀ ਹਾਸਲ ਕੀਤੀ ਹੈ। ਪੱਤਰਕਾਰ ਸਮਾਗਮ ਕਰ ਕੇ ਡੀ. ਐੱਸ. ਪੀ. ਦਵਿੰਦਰ ਅਤਰੀ ਤੇ ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਹਾਈਵੇ ਤੋਂ ਇਲਾਵਾ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ’ਤੇ ਸਖਤ ਨਾਕਾਬੰਦੀ ਕਰ ਕੇ ਸ਼ੱਕੀ ਲੋਕਾਂ ਦੀ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਇਸੇ ਕਡ਼ੀ ਤਹਿਤ ਅੱਜ ਜਦੋਂ ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਆਪਣੀ ਪੁਲਸ ਪਾਰਟੀ ਨਾਲ ਸਤਲੁਜ ਦਰਿਆ ਨੇਡ਼ੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਦੀ ਪੁਲਸ ਪਾਰਟੀ ਨੇ ਲੁਧਿਆਣਾ ਵਲੋਂ ਆ ਰਹੇ ਸਫੈਦ ਰੰਗ ਦੇ ਸਕੂਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਸਕੂਟਰ ਭਜਾ ਲਿਆ। ਪੁਲਸ ਨੇ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਸਕੂਟਰ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ’ਚ ਫਡ਼ਿਆ ਲਿਫਾਫਾ ਝਾਡ਼ੀਆਂ ਵੱਲ ਸੁੱਟ ਦਿੱਤਾ। ਕੁਝ ਹੀ ਦੂਰ ਜਦੋਂ ਦੋਵਾਂ ਸਕੂਟਰ ਸਵਾਰਾਂ ਨੂੰ ਪੁਲਸ ਨੇ ਫਡ਼ ਕੇ ਤਲਾਸ਼ੀ ਲਈ ਤਾਂ ਚਾਲਕ ਦੀਪੂ ਪੁੱਤਰ ਜਵਾਹਰ ਕੋਲੋਂ ਅੱਧਾ ਕਿਲੋ ਅਫੀਮ ਦਾ ਪੈਕਟ ਬਰਾਮਦ ਹੋਇਆ, ਜਦੋਂਕਿ ਉਸ ਦੇ ਪਿੱਛੇ ਬੈਠੇ ਸਾਥੀ ਚੇਤਨ ਵਰਮਾ ਪੁੱਤਰ ਮੋਹਿੰਦਰ ਵਰਮਾ ਨੇ ਜੋ ਅਫੀਮ ਦਾ ਪੈਕਟ ਝਾਡ਼ੀਆਂ ’ਚ ਸੁੱਟਿਆ ਸੀ, ਉਸ ’ਚੋਂ ਵੀ ਅੱਧਾ ਕਿਲੋ ਅਫੀਮ ਬਰਾਮਦ ਕਰ ਕੇ ਉਕਤ ਦੋਵਾਂ ਵਿਰੁੱਧ ਪੁਲਸ ਨੇ ਪਰਚਾ ਦਰਜ ਕਰ ਦਿੱਤਾ। ਪੁੱਛਗਿੱਛ ਦੌਰਾਨ ਫਡ਼ੇ ਗਏ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਟਿੱਬਾ ਰੋਡ, ਲੁਧਿਆਣਾ ਦੇ ਰਹਿਣ ਵਾਲੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਅਫੀਮ ਦੀ ਸਮੱਗਲਿੰਗ ਕਰ ਰਹੇ ਹਨ। ਅੱਜ ਵੀ ਉਹ ਇਕ ਕਿਲੋ ਅਫੀਮ ਦੀ ਡਲਿਵਰੀ ਜਲੰਧਰ ਦੇ ਕਿਸੇ ਗਾਹਕ ਨੂੰ ਦੇਣ ਜਾ ਰਹੇ ਸਨ ਤੇ ਉਸ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਨੂੰ ਫਡ਼ ਲਿਆ।ਬੱਸ ਯਾਤਰੀ ਤੋਂ ਮਿਲੇ 13 ਲੱਖ ਰੁਪਏਥਾਣਾ ਮੁਖੀ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੇ ਜਦੋਂ ਇਕ ਬੱਸ ਰੁਕਵਾ ਕੇ ਉਸ ’ਚ ਬੈਠੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਬੱਸ ’ਚ ਬੈਠੇ ਪਵਨ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਅਟਾਵਾ ਜ਼ਿਲਾ ਮਾਧੋਗਡ਼੍ਹ, (ਉੱਤਰ ਪ੍ਰਦੇਸ਼) ਕੋਲੋਂ 13 ਲੱਖ ਰੁਪਏ ਦੀ ਰਾਸ਼ੀ ਮਿਲੀ। ਉਕਤ ਰਾਸ਼ੀ ਸਬੰਧੀ ਪੁੱਛਣ ’ਤੇ ਉਹ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਸਕਿਆ। ਪੁਲਸ ਨੇ ਫਡ਼ੀ ਗਈ ਧਨ ਰਾਸ਼ੀ ਸਮੇਤ ਧਰਮਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Related News