64ਵੀਂ ਨੈਸ਼ਨਲ ਸਕੂਲ ਚੈਂਪੀਅਨਸ਼ਿਪ
Thursday, Apr 11, 2019 - 04:36 AM (IST)

ਲੁਧਿਆਣਾ (ਵਿੱਕੀ)-64ਵੀਂ ਨੈਸ਼ਨਲ ਸਕੂਲ ਚੈਂਪੀਅਨਸ਼ਿਪ ਦੇ ਦੌਰਾਨ ਖੇਡ ਆਬਜ਼ਰਵਰ ਲਕਸ਼ਮੀ ਪ੍ਰਿਆ ਦੀ ਦੇਖ ਰੇਖ ਵਿਚ ਪੀ. ਏ. ਯੂ. ਦੇ ਐਸਟ੍ਰੋਟਰਫ ਹਾਕੀ ਦੇ ਮੈਦਾਨ ’ਚ ਅੱਜ ਅੰਡਰ-19 ਉਮਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਕਰਵਾਏ ਗਏ। ਪੰਜਾਬ ਖੇਡ ਪ੍ਰਬੰਧਕ ਰੁਪਿੰਦਰ ਸਿੰਘ ਰਵੀ ਤੇ ਜ਼ਿਲਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ’ਚ ਪੰਜਾਬ ਦੀਆਂ ਲਡ਼ਕੀਆਂ ਨੇ ਕਰਨਾਟਕਾ ਦੀਆਂ ਲਡ਼ਕੀਆਂ ਨੂੰ 2-1 ਤੇ ਪੰਜਾਬ ਦੇ ਲਡ਼ਕਿਆਂ ਨੇ ਗੁਜਰਾਤ ਦੇ ਲਡ਼ਕਿਆਂ ਨੂੰ 12-1 ਦੇ ਅੰਤਰ ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।