ਫਰਾਰਾ ਨਹੀਂ, ਫੁਹਾਰਾ ਚੌਕ ਹੈ ਜਨਾਬ!

Sunday, Mar 03, 2019 - 03:58 AM (IST)

ਫਰਾਰਾ ਨਹੀਂ, ਫੁਹਾਰਾ ਚੌਕ ਹੈ ਜਨਾਬ!
ਲੁਧਿਆਣਾ (ਹਿਤੇਸ਼)-ਸਮਾਰਟ ਸਿਟੀ ਮਿਸ਼ਨ ਨਾਲ ਜੁਡ਼ੇ ਜ਼ਿਆਦਾਤਰ ਪ੍ਰਾਜੈਕਟਾਂ ’ਤੇ ਤਾਂ ਨਗਰ ਨਿਗਮ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਕਾਰਨ ਹੁਣ ਕੰਮ ਸ਼ੁਰੂ ਨਹੀਂ ਹੋ ਸਕਿਆ ਪਰ ਜਿਨ੍ਹਾਂ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋਇਆ ਹੈ, ਉਨ੍ਹਾਂ ਨੂੰ ਲੈ ਕੇ ਵੀ ਨਗਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਇਹ ਕੇਸ ਡਿਜ਼ੀਟਲ ਸਾਈਨ ਬੋਰਡ ਲਾਉਣ ਨਾਲ ਜੁਡ਼ਿਆ ਹੈ। ਇਸ ਦਾ ਸਬੂਤ ਪੁਰਾਣੀ ਕਚਹਿਰੀ ਚੌਕ ਦੇ ਕੋਲ ਦੇਖਣ ਨੂੰ ਮਿਲ ਸਕਦਾ ਹੈ, ਜਿੱਥੇ ਲੱਕਡ਼ ਪੁਲ ਫਲਾਈਓਵਰ ਤੋਂ ਥੱਲੇ ਉਤਰਦੇ ਸਮੇਂ ਜੋ ਬੋਰਡ ਲਾਇਆ ਗਿਆ ਹੈ, ਉਸ ਵਿਚ ਇੰਗਲਿਸ਼ ਵਿਚ ਤਾਂ ਫਾਊਂਟੇਨ ਚੌਕ ਲਿਖ ਦਿੱਤਾ ਹੈ ਪਰ ਪੰਜਾਬੀ ਵਿਚ ਫੁਹਾਰਾ ਦੀ ਜਗ੍ਹਾ ਫਰਾਰਾ ਚੌਕ ਲਿਖ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੰਬਡ਼ਾਂ ਰੋਡ ਨੂੰ ਵੀ ਪੰਜਾਬੀ ਵਿਚ ਰਾਮਬਡ਼ਾ ਲਿਖ ਦਿੱਤਾ ਗਿਆ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਚੈੱਕ ਕੀਤੇ ਬਿਨਾਂ ਹੀ ਬੋਰਡ ਲਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਸਮਾਰਟ ਸਿਟੀ ਮਿਸ਼ਨ ਦੇ ਐੱਸ. ਈ. ਰਾਹੁਲ ਗਗਨੇਜਾ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਇਸ ਗਲਤੀ ਨੂੰ ਠੀਕ ਕਰਵਾ ਦਿੱਤਾ ਜਾਵੇਗਾ।

Related News