ਬਾਦਲ ''ਤੇ ਭਤੀਜੇ ਦਾ ਇਲਜ਼ਾਮ ਐਟਮੀ ਬੰਬ ਵਾਂਗ!

03/01/2020 9:21:55 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿਧਾਨ ਸਭਾ 'ਚ ਚੌਥਾ ਬਜਟ ਪੇਸ਼ ਕਰਦਿਆਂ ਆਪਣੇ ਤਾਏ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਜੋ ਦੋਸ਼ ਲਾਏ ਹਨ, ਉਨ੍ਹਾਂ ਨੂੰ ਲੈ ਕੇ ਅੱਜ ਰਾਜਸੀ ਗਲਿਆਰੇ 'ਚ ਖੂਬ ਚਰਚਾ ਸੀ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਕਿ 2017 'ਚ ਬਾਦਲ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਬੇੜੀ ਡੁੱਬਣ ਜਾ ਰਹੀ ਹੈ, ਜਿਸ ਦੌਰਾਨ ਵੋਟਾਂ ਦੀ ਗਿਣਤੀ ਤੋਂ ਚੰਦ ਦਿਨ ਪਹਿਲਾਂ ਉਸ ਸਮੇਂ ਸਰਕਾਰ ਦੇ ਅਨਾਜ ਦੇ 31,000 ਕਰੋੜ ਦੀ ਰਾਸ਼ੀ ਵਿਵਾਦ ਨੂੰ ਹੱਲ ਕਰਨ ਦੀ ਬਜਾਏ ਉਸ ਕਰਜ਼ੇ ਦੇ ਰੂਪ 'ਚ ਤਬਦੀਲ ਕਰ ਦਿੱਤੀ ਗਈ ਸੀ, ਜਿਸ ਕਰ ਕੇ ਅਸੀਂ ਵੱਡਾ ਹਰਜ਼ਾਨਾ ਭੁਗਤ ਰਹੇ ਹਾਂ।

ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਸੈਸ਼ਨ ਦੌਰਾਨ ਆਪਣੇ ਤਾਏ 'ਤੇ ਮਾਰੀ ਵੱਡੀ ਰਾਜਸੀ ਸੱਟ ਨੂੰ ਲੈ ਕੇ ਵਡੇਰੀ ਉਮਰ 'ਚ ਐਟਮ ਬੰਬ ਤੋਂ ਘੱਟ ਨਹੀਂ ਕਿਉਂਕਿ ਬਾਦਲ ਨੂੰ ਪੰਜਾਬ ਦੇ ਲੋਕ ਹੁਣ ਪੰਜਾਬ ਦਾ ਹਿਤੈਸ਼ੀ ਹੋਣ ਦੀ ਬਜਾਏ ਵਿਰੋਧੀ ਵਜੋਂ ਦੇਖਣਗੇ। ਜੇਕਰ ਮਨਪ੍ਰੀਤ ਸਿੰਘ ਬਾਦਲ ਵਲੋਂ ਦਿੱਤੇ ਅੰਕੜੇ 'ਤੇ ਬੋਲੇ ਗਏ ਬੋਲ ਸੱਚੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ. ਸਕੱਤਰ ਡਾ. ਦਲਜੀਤ ਸਿੰਘ ਚੀਮਾ ਨਾਲ ਮਨਪ੍ਰੀਤ ਸਿੰਘ ਵਲੋਂ ਬਾਦਲ 'ਤੇ ਲਾਏ ਦੋਸ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਕੀਤਾ ਜਾ ਰਿਹਾ ਹੈ। ਤਿੰਨ ਸਾਲ ਇਹ ਸੁੱਤੇ ਪਏ ਸੀ, ਉਦੋਂ ਨਹੀਂ ਬੋਲੇ? ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਰਕਮ ਬਾਰੇ ਲੱਖਣ ਪਾਲ ਕਮੇਟੀ ਦੀ ਰਿਪੋਰਟ ਜੱਗ ਜ਼ਾਹਿਰ ਕਰੇ ਫਿਰ ਪਤਾ ਲੱਗ ਜਾਵੇਗਾ ਕਿ ਅਸਲੀਅਤ ਕੀ ਹੈ।


Baljeet Kaur

Content Editor

Related News