ਡੇਰਾ ਛੋਟਾ ਟੱਲਾ ਵਿਖੇ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Thursday, Aug 31, 2017 - 03:13 PM (IST)

ਡੇਰਾ ਛੋਟਾ ਟੱਲਾ ਵਿਖੇ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ


ਨਾਭਾ (ਜਗਨਾਰ) - ਅੱਜ ਨਾਭਾ ਦੇ ਪਿੰਡ ਦੁਲੱਦੀ ਸਥਿਤ ਡੇਰਾ ਛੋਟਾ ਟੱਲਾ ਵਿਖੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਸ੍ਰੀਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਹ ਪ੍ਰਕਾਸ਼ ਦਿਹਾੜਾ ਮਹੰਤ ਕਾਲਾ ਦਾਸ ਜੀ ਦੀ ਅਗਵਾਈ 'ਚ ਮਨਾਇਆ ਗਿਆ, ਜਿਸ ਵਿੱਚ ਦੁਲੱਦੀ, ਕੁਲਾਰਾਂ, ਪਹਾੜਪੁਰ, ਢੀਂਗੀ, ਬਿਜਲਪੁਰ, ਚੌਧਰੀਮਾਜਰਾ, ਨਾਭਾ ਸਹਿਰ ਸਮੇਤ ਆਦਿ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ। 
ਇਸ ਮੌਕੇ ਮਹੰਤ ਕਾਲਾ ਦਾਸ ਨੇ ਕਿਹਾ ਕਿ ਭਗਵਾਨ ਸ੍ਰੀ ਚੰਦ ਜੀ ਦਾ ਜੀਵਨ ਬਹੁਤ ਹੀ ਵਿਲੱਖਣ ਸੀ, ਉਨ੍ਹਾਂ ਨੇ ਹਮੇਸਾਂ ਹੀ ਦੁਖੀਆਂ ਨੂੰ ਆਪਣੇ ਚਰਨੀਂ ਲਾਇਆ ਅਤੇ ਸਦਾ ਲਈ ਖੁਸ਼ ਅਤੇ ਸੁਖੀ ਰਹਿਣ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਦੀਪ ਸ਼ਰਮਾ ਸਰਪੰਚ ਦੁਲੱਦੀ, ਧਰਮਿੰਦਰ ਸਿੰਘ ਨਾਭਾ, ਇੰਦਰਜੀਤ ਸਿੰਘ ਦੁਲੱਦੀ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।


Related News