ਲੋਪੋਕੇ ''ਚ ਨਿੱਜੀ ਸਕੂਲ ਦੀ ਵੈਨ ਪਲਟੀ, ਬੱਚੇ ਜ਼ਖਮੀ

Friday, Oct 11, 2019 - 10:35 AM (IST)

ਲੋਪੋਕੇ ''ਚ ਨਿੱਜੀ ਸਕੂਲ ਦੀ ਵੈਨ ਪਲਟੀ, ਬੱਚੇ ਜ਼ਖਮੀ

ਲੋਪੋਕੇ (ਸਤਨਾਮ) : ਅੱਜ ਸਬ ਡਿਵੀਜ਼ਨ ਲੋਪੋਕੇ 'ਚ ਇਕ ਨਿੱਜੀ ਸਕੂਲ ਦੀ ਵੈਨ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਕੂਲ ਦੀ ਵੈਨ ਬੱਚਿਆਂ ਨੂੰ ਡੇਰੇ ਡੇਰਿਆਂ ਤੋਂ ਸਕੂਲ ਲੈ ਕੇ ਆ ਰਹੀ ਸੀ। ਇਸੇ ਦੌਰਾਨ ਡੇਰਿਆਂ ਨੂੰ ਜਾਂਦੀ ਇਸ ਸੜਕ ਉੱਪਰ ਕੁਝ ਲੋਕਾਂ ਵਲੋਂ ਨਾਜਾਇਜ਼ ਤੌਰ ਤੇ ਮਿੱਟੀ ਸੁੱਟੀ ਗਈ ਸੀ ਅਤੇ ਸੜਕ ਦੇ ਰਸਤੇ ਨੂੰ ਆਪਣੀਆਂ ਆਪਣੀ ਜ਼ਮੀਨ 'ਚ ਮਿਲਾ ਗਿਆ ਸੀ, ਜਿਸ ਕਾਰਨ ਇਹ ਰਸਤਾ ਬਹੁਤ ਤੰਗ ਹੋ ਗਿਆ ਸੀ। ਇਸੇ ਕਾਰਨ ਇਹ ਵੈਨ ਨਾਲ ਲੱਗਦੇ ਝੋਨੇ ਦੇ ਖੇਤਾਂ 'ਚ ਪਲਟ ਗਈ, ਜਿਸ ਕਾਰਨ ਕਈ ਬੱਚਿਆਂ ਨੂੰ  ਮਾਮੂਲੀ ਸੱਟਾਂ ਲੱਗੀਆਂ।

PunjabKesariਬੱਚਿਆਂ ਦੇ ਮਾਪਿਆਂ ਨੇ ਇਹ ਮੰਗ ਕੀਤੀ ਹੈ ਕਿ ਇਹ ਜੋ ਨਾਜਾਇਜ਼ ਕਬਜ਼ੇ ਹਨ, ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।


author

Baljeet Kaur

Content Editor

Related News