ਫਿਰੋਜ਼ਪੁਰ ''ਚ ਲੁਟੇਰਿਆਂ ਨੇ ਪੈਟਰੋਲ ਪੰਪ ''ਤੇ ਚਲਾਈ ਗੋਲੀ, ਕੀਤੀ ਵੱਡੀ ਵਾਰਦਾਤ

12/25/2019 8:53:54 AM

ਫਿਰੋਜ਼ਪੁਰ : ਇੱਥੇ ਜ਼ੀਰਾ ਰੋਡ 'ਤੇ ਪੈਂਦੇ ਇਕ ਪੈਟਰੋਲ ਪੰਪ 'ਤੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੋਲੀ ਚਲਾ ਕੇ ਪੈਟਰੋਲ ਪੰਪ ਮੁਲਾਜ਼ਮ ਤੋਂ ਕਰੀਬ 10 ਹਜ਼ਾਰ ਰੁਪਏ ਲੁੱਟ ਲਏ। ਇਸ ਬਾਰੇ ਪੀੜਤ ਪੰਪ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰੇ ਸਵਿੱਫਟ ਕਾਰ 'ਚ ਆਏ ਸਨ। ਕਾਰ 'ਚੋਂ 2 ਲੋਕ ਬਾਹਰ ਨਿਕਲੇ ਅਤੇ ਗੋਲੀ ਚਲਾ ਕੇ ਉਸ ਨੂੰ ਡਰਾਇਆ ਅਤੇ ਕੈਸ਼ ਵਾਲਾ ਬੈਗ ਦੇਣ ਲਈ ਮਜਬੂਰ ਕੀਤਾ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਦਿਨ-ਦਿਹਾੜੇ ਅਜਿਹੀਆਂ ਲੁੱਟਾਂ ਹੋਣਾ ਸਾਬਿਤ ਕਰਦੀਆਂ ਹਨ ਕਿ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਬਿਲਕੁਲ ਵਿਗੜ ਗਈ ਹੈ।


Babita

Content Editor

Related News