ਲੁੱਟ ਦੀ ਯੋਜਨਾ ਬਣਾ ਰਹੇ 5 ਨੌਜਵਾਨ ਹਥਿਆਰਾਂ ਸਣੇ ਗਿ੍ਫਤਾਰ

Monday, Feb 10, 2020 - 03:37 PM (IST)

ਲੁੱਟ ਦੀ ਯੋਜਨਾ ਬਣਾ ਰਹੇ 5 ਨੌਜਵਾਨ ਹਥਿਆਰਾਂ ਸਣੇ ਗਿ੍ਫਤਾਰ

ਅਬੋਹਰ (ਸੁਨੀਲ ਨਾਗਪਾਲ) - ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਫਾਜ਼ਿਲਕਾ ਦੀ ਪੁਲਸ ਨੇ ਲੁੱਟ ਦੀ ਯੋਜਨਾ ਬਣਾ ਰਹੇ 5 ਨੌਜਵਾਨਾਂ ਦੇ ਗੈਂਗ ਨੂੰ ਹਥਿਆਰਾਂ ਸਣੇ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਭਗਵਾਨ ਸਿੰਘ ਪੁਲਸ ਪਾਰਟੀ ਸਮੇਤ ਬਹਾਵਲਵਾਸੀ ਲਿੰਕ ਰੋਡ ਪੰਜਪੀਰ ਟਿੱਬਾ ਨੇੜੇ ਗਸ਼ਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਲੁੱਟ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਦੀ ਗੁਪਤ ਸੂਚਨਾ ਮਿਲੀ। ਇਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ 5 ਨੌਜਵਾਨਾਂ ਪਰਮਿੰਦਰ ਸਿੰਘ ਉਰਫ ਬੌਬੀ ਪੁੱਤਰ ਨਛੱਤਰ ਸਿੰਘ, ਰਾਜਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਮੀਤ ਸਿੰਘ, ਸੰਦੀਪ ਸਿੰਘ ਪੁੱਤਰ ਭੋਲਾ ਸਿੰਘ, ਬਲਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਇਕ ਏਅਰ ਗੰਨ, 1 ਕਿਰਪਾਨ, 2 ਕਾਪਿਆਂ, ਇਕ ਬੇਸਬਾਲ, ਇਕ ਬਿਨਾਂ ਨੰਬਰੀ ਕਾਰ ਹੌਂਡਾ ਸਿਟੀ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਖਿਲਾਫ ਥਾਣਾ ਨੰ. 1 ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।


author

rajwinder kaur

Content Editor

Related News