ਕੈਪਟਨ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫ ਲੁੱਕਆਊਟ ਨੋਟਿਸ

Thursday, Mar 29, 2018 - 03:15 PM (IST)

ਕੈਪਟਨ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫ ਲੁੱਕਆਊਟ ਨੋਟਿਸ

ਨਵੀਂ ਦਿੱਲੀ— ਸੀ.ਬੀ.ਆਈ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫ ਸਿੰਭੋਲੀ ਸ਼ੂਗਰਜ਼ ਲਿਮਟਿਡ ਨਾਲ ਜੁੜੇ 109.08 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਿੰਭੋਲੀ ਸ਼ੂਗਰਜ਼ ਲਿਮਟਿਡ ਦੇ ਸੀ.ਈ.ਓ. ਜੀ.ਐੱਸ.ਸੀ. ਰਾਵ, ਚੀਫ ਫਾਨੈਂਸ਼ੀਅਲ ਅਫ਼ਸਰ ਸੰਜੇ ਥਾਪਰ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਸਿਮਰਨ ਕੌਰ ਮਾਨ ਦੇ ਖਿਲਾਫ ਵੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਸੀ.ਬੀ.ਆਈ. ਦੇ ਅਫ਼ਸਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 2011 'ਚ ਗੁਰਪਾਲ ਸਿੰਘ ਕੰਪਨੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਨ। ਸਿੰਭੋਲੀ ਸ਼ੂਗਰਜ਼ ਲਿਮਟਿਡ 'ਤੇ 2011 'ਚ ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇਣ ਦੇ ਨਾਂ 'ਤੇ ਓਰੀਅੰਟਲ ਬੈਂਕ ਆਫ ਕਾਮਰਸ ਨਾਲ ਧੋਖਾਧੜੀ ਦਾ ਦੋਸ਼ ਹੈ। ਗੁਰਪਾਲ ਸਿੰਘ ਅਤੇ ਮਿੱਲ ਦੇ ਚੇਅਰਮੈਨ 'ਤੇ ਕੇਸ ਦਰਜ ਕੀਤਾ ਸੀ।


Related News