ਲੋਕ ਸਭਾ ’ਚ ਗਰਜੇ ਗੁਰਜੀਤ ਔਜਲਾ, ਅੰਮ੍ਰਿਤਸਰ ਏਅਰਪੋਰਟ ਸਣੇ ਕਈ ਮੁੱਦਿਆਂ 'ਤੇ ਬੁਲੰਦ ਕੀਤੀ ਆਵਾਜ਼

Thursday, Mar 24, 2022 - 02:05 PM (IST)

ਲੋਕ ਸਭਾ ’ਚ ਗਰਜੇ ਗੁਰਜੀਤ ਔਜਲਾ, ਅੰਮ੍ਰਿਤਸਰ ਏਅਰਪੋਰਟ ਸਣੇ ਕਈ ਮੁੱਦਿਆਂ 'ਤੇ ਬੁਲੰਦ ਕੀਤੀ ਆਵਾਜ਼

ਅੰਮ੍ਰਿਤਸਰ (ਬਿਊਰੋ) - ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਮੰਗਾਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੌਮਾਂਤਰੀ ਫਲਾਈਟਾਂ ਦੀ ਗਿਣਤੀ ਵਧਾਉਣ ਦੀ ਮੰਗ ਵੀ ਕੀਤੀ। ਗੁਰਜੀਤ ਔਜਲਾ ਨੇ ਨਵੀਆਂ ਉਡਾਣਾਂ ਸ਼ੁਰੂ ਕਰਨ ਦੇ ਸਬੰਧ ’ਚ, ਏਅਰਪੋਰਟ ਦੇ ਵਿਸਥਾਰ ਬਾਰੇ, ਸੈਰਸਪਾਟਾ ਵਿਸਥਾਰ ਅਤੇ ਹੋਰ ਸਹੂਲਤਾਂ ਲਈ ਕੇਂਦਰ ਸਰਕਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਖ਼ਾਸ ਤਵੱਜੋ ਦੇਣ ਦੀ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ -  CM ਭਗਵੰਤ ਮਾਨ ਵੱਲੋਂ ਜਾਰੀ ਨੰਬਰ 'ਤੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਆਈ ਪਹਿਲੀ ਸ਼ਿਕਾਇਤ

ਗੁਰਜੀਤ ਔਜਲਾ ਵਲੋਂ ਰੱਖੀਆਂ ਮੰਗਾਂ ਤੋਂ ਬਾਅਦ ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਨੇ ਵੀ ਪੰਜਾਬ ਲ਼ਈ ਕਈ ਅਹਿਮ ਐਲਾਨ ਕੀਤੇ। ਗੁਰਜੀਤ ਔਜਲਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅੰਮ੍ਰਿਤਸਰ ਏਅਰਪੋਰਟ ਰਾਹੀਂ ਵਿਦੇਸ਼ਾਂ ’ਚ ਜਾਣ ਦੀ ਇੱਛਾ ਰੱਖਦੇ ਹਨ। ਅੰਮ੍ਰਿਤਸਰ ਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਕੌਮਾਂਤਰੀ ਫਲਾਈਟਾਂ ਦੀ ਗਿਣਤੀ ਵਧਾਉਣ ਤੋਂ ਬਾਅਦ ਬਹੁਤ ਸਾਰੇ ਲੋਕ ਇਥੇ ਟੂਰਿਸਟ ਦੇ ਤੌਰ ’ਤੇ ਆ ਸਕਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਗੁਰਜੀਤ ਔਜਲਾ ਨੇ ਲੋਕ ਸਭਾ ਦੇ ਬਜਟ ਸਤਰ ਦੌਰਾਨ ਉਦਯੋਗ ਵਿਕਾਸ ਮੰਤਰਾਲੇ ਦੇ "demand for grants' ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉਦਯੋਗਾਂ ਅਤੇ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਮੰਗ ਰੱਖੀ। ਬਾਰਡਰ ਰਾਜ ਪੰਜਾਬ ਨੂੰ ਖ਼ਾਸ ਦਰਜਾ ਨਾ ਮਿਲਣ ਕਾਰਨ ਇਥੋਂ ਪਲਾਨ ਕਰ ਰਹੀਆਂ ਇਕਾਈਆਂ ਨੂੰ ਵਿਸ਼ੇਸ਼ ਪੈਕੇਜ ਅਤੇ ਖ਼ਾਸ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਵੀ ਅਪੀਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਭੜਕੇ ਗੁਰਜੀਤ ਔਜਲਾ, ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)

ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਲੋਕ ਸਭਾ ਦੌਰਾਨ ਆਵਾਜ਼ ਬੁਲੰਦ ਕੀਤੀ। ਗੁਰਜੀਤ ਔਜਲਾ ਨੇ ਦਬੁਰਜੀ ਵਿਖੇ ਬਣਾਏ ਜਾ ਰਹੇ ਪੁਲ ਨੂੰ ਪਿੱਲਰ ਬ੍ਰਿਜ ਬਣਾਉਣ ਬਾਰੇ, ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਸਟ੍ਰੀਟ ਲਾਈਟਾਂ, NH 44 ਨੂੰ 6 ਮਾਰਗੀ ਤੇ ਬਲੈਕ ਸਪਾਟ ਸੁਧਾਰ ਕਰਨ, NH 354 ਦੇ ਵਿਕਾਸ, ਦਿੱਲੀ-ਅੰਮ੍ਰਿਤਸਰ-ਜੰਮੂ ਐਕਸਪ੍ਰੈਸ ਵੇ ਦੇ ਮੁਆਵਜ਼ੇ ਬਾਰੇ, ਲੋਹਰਕਾ ਰੋਡ-ਅੰਮ੍ਰਿਤਸਰ ਬਾਈਪਾਸ ਸਲਿਪ ਰੋਡ ’ਤੇ ਬਣਾਏ ਜਾ ਰਹੇ ਪੁਲ ਨੂੰ ਪਿੱਲਰ ਪੁਲ ਬਣਾਉਣ ਬਾਰੇ, ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਇਲੀਵੇਟਡ ਰੋਡ ਆਦਿ ਮਸਲਿਆਂ ਦੇ ਸਬੰਧ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨੂੰ ਖ਼ਾਸ ਅਪੀਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ


 
 


author

rajwinder kaur

Content Editor

Related News