ਲੁਧਿਆਣਾ: ਫੂਲਕਾ ਤੋਂ ਬਾਅਦ ਪਾਰਟੀ ਨੂੰ ਨਹੀਂ ਮਿਲ ਰਿਹਾ ਕੋਈ ਉਮੀਦਵਾਰ

Tuesday, Apr 02, 2019 - 06:22 PM (IST)

ਲੁਧਿਆਣਾ: ਫੂਲਕਾ ਤੋਂ ਬਾਅਦ ਪਾਰਟੀ ਨੂੰ ਨਹੀਂ ਮਿਲ ਰਿਹਾ ਕੋਈ ਉਮੀਦਵਾਰ

ਲੁਧਿਆਣਾ—ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਦਾਖਾ ਤੋਂ 'ਆਪ' ਵਿਧਾਇਕ ਐੱਚ. ਐੱਸ. ਫੂਲਕਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਤੋਂ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਹੈ। ਇਸ ਲਈ ਹੁਣ ਚਰਚਾ ਹੈ ਕਿ ਆਮ ਆਦਮੀ ਪਾਰਟੀ ਲੁਧਿਆਣਾ ਲੋਕ ਸਭਾ ਹਲਕੇ ਲਈ ਬਾਹਰੀ ਹਲਕੇ ਤੋਂ ਪੈਰਾਸ਼ੂਟ ਰਾਹੀਂ ਉਮੀਦਵਾਰ ਭੇਜ ਸਕਦੀ ਹੈ ਤੇ ਇਸ ਲਈ ਪਾਰਟੀ ਹਾਈ ਕਮਾਂਡ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਭ ਤੋਂ ਪਹਿਲਾਂ 'ਆਪ' ਹਾਈ ਕਮਾਂਡ ਨੇ ਲੁਧਿਆਣਾ ਤੋਂ ਇਕ-ਦੋ ਸੰਭਾਵੀ ਉਮੀਦਵਾਰਾਂ ਦੇ ਨਾਂ ਤੈਅ ਹੈ ਕਿ ਲੁਧਿਆਣਾ 'ਚ ਚੋਣ ਲੜਨ ਵਾਲਾ ਉਮੀਦਵਾਰ ਬਾਹਰੀ ਹਲਕੇ ਤੋਂ ਹੋਵੇਗਾ।

ਜਾਣਕਾਰੀ ਮੁਤਾਬਕ ਵਿਧਾਨ ਸਭਾ ਦਾਖਾ ਤੋਂ ਹੀ 'ਆਪ' ਦੇ ਵਿਧਾਇਕ ਐੱਚ.ਐੱਸ.ਫੂਲਕਾ ਨੇ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਲੁਧਿਆਣਾ 'ਚ ਆਮ ਆਦਮੀ ਪਾਰਟੀ ਨੂੰ ਸੀਨੀਅਰ ਲੀਡਰਸ਼ਿਪ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ ਇਸ ਵਾਰ ਫਿਰ ਲੁਧਿਆਣਾ ਤੋਂ ਫੂਲਕਾ ਦੇ ਨਾਂ 'ਤੇ ਹੀ ਦਾਅ ਖੇਡਣਾ ਚਾਹੁੰਦੀ ਸੀ, ਪਰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਫੂਲਕਾ ਵਲੋਂ ਪਾਰਟੀ ਛੱਡਣ ਕਾਰਨ ਹੁਣ 'ਆਪ' ਨੂੰ ਇਸ ਹਲਕੇ ਲਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ। ਇਸ ਵਾਰ 'ਆਪ' ਜਗਰਾਉਂ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਜਾਂ ਵਿਧਾਇਕ ਅਮਨ ਅਰੋੜਾ ਨੂੰ ਲੁਧਿਆਣਾ 'ਚ ਆਪ ਦੇ ਉਮੀਦਵਾਰ ਵਜੋਂ ਮੈਦਾਨ 'ਚ ਉਤਾਰ ਸਕਦੀ ਹੈ।

ਦੱਸ ਦੇਈਏ ਕਿ 2014 ਦੀਆਂ ਚੋਣਾਂ ਦੌਰਾਨ ਜਦੋਂ ਮੋਦੀ ਲਹਿਰ ਪੂਰੇ ਦੇਸ਼ 'ਚ ਚੱਲ ਰਹੀ ਸੀ ਤਾਂ ਸੂਬੇ 'ਚ ਆਮ ਆਦਮੀ ਪਾਰਟੀ ਦੀ ਲਹਿਰ ਸੀ। ਇਸ ਦੌਰਾਨ ਲੁਧਿਆਣਾ ਲੋਕ ਸਭਾ ਸੀਟ 'ਤੇ ਦਿੱਲੀ ਤੋਂ ਚੋਣਾਂ ਲੜਨ ਆਏ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੂੰ 2 ਲੱਖ 80 ਹਜ਼ਾਰ 750 ਵੋਟਾਂ ਪੈ ਗਈਆਂ ਸਨ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ 19 ਹਜ਼ਾਰ ਵੋਟਾਂ ਤੋਂ ਜਿੱਤ ਗਏ ਸਨ। ਇਸ ਦੇ ਬਾਵਜੂਦ ਜਗਰਾਊਂ, ਦਾਖਾ, ਹਲਕਾ ਪੱਛਮੀ ਅਜਿਹੇ ਹਲਕੇ ਸਨ, ਜਿੱਥੇ ਆਮ ਆਦਮੀ ਪਾਰਟੀ ਨੂੰ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਵੋਟਾਂ ਪਈਆਂ ਸਨ।


author

Shyna

Content Editor

Related News