ਵਿਸ਼ੇਸ਼ ਰਿਪੋਰਟ : ਪੰਜਾਬ ’ਚ ਹਮੇਸ਼ਾ ਤੋਂ ਹੀ ਘੱਟ ਰਿਹਾ ਹੈ ‘ਲੋਕ ਸਭਾ ਚੋਣਾਂ ਦਾ ਬੁਖ਼ਾਰ’

Tuesday, Apr 09, 2019 - 01:15 PM (IST)

ਵਿਸ਼ੇਸ਼ ਰਿਪੋਰਟ : ਪੰਜਾਬ ’ਚ ਹਮੇਸ਼ਾ ਤੋਂ ਹੀ ਘੱਟ ਰਿਹਾ ਹੈ ‘ਲੋਕ ਸਭਾ ਚੋਣਾਂ ਦਾ ਬੁਖ਼ਾਰ’

ਜਲੰਧਰ (ਜਸਬੀਰ ਵਾਟਾਂ ਵਾਲੀ) ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬੁਖ਼ਾਰ ਹਮੇਸ਼ਾ ਤੋਂ ਹੀ ਘੱਟ ਰਿਹਾ ਹੈ। ਅੰਕੜਿਆਂ  ’ਤੇ ਝਾਤੀ ਮਾਰੀਏ ਤਾਂ ਦੇਸ਼ ਅਜ਼ਾਦੀ ਤੋਂ ਬਾਅਦ, ਜਿੱਥੇ ਲੋਕ ਸਭਾ ਚੋਣਾਂ ਵਿਚ ਐਵਰਿਜ ਵੋਟ ਪੋਲਿੰਗ 58 ਫੀਸਦੀ ਦੇ ਕਰੀਬ ਰਹੀ, ਉੱਥੇ ਹੀ ਵਿਧਾਨ ਸਭਾ ਵਿਚ ਹੁਣ ਤੱਕ 66 ਫੀਸਦੀ ਦੇ ਕਰੀਬ ਵੋਟਾਂ ਪੋਲ ਹੋਈਆਂ ਹਨ। ਲੋਕ ਸਭਾ ਚੋਣਾਂ 2014 ਦੌਰਾਨ ਪੰਜਾਬ ਵਿਚ ਸਭ ਤੋਂ ਵਧੇਰੇ 70.63 ਫੀਸਦੀ ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ 2012 ਦੌਰਾਨ ਪੰਜਾਬ ਵਿਚ 78.20 ਫੀਸਦੀ ਵੋਟ ਪੋਲਿੰਗ ਹੋਈ, ਜੋ ਕਿ ਰਿਕਾਰਡ ਵੋਟ ਪੋਲਿੰਗ ਸੀ। ਸਭ ਤੋਂ ਘੱਟ ਵੋਟ ਪੋਲਿੰਗ ਦੀ ਗੱਲ ਕਰੀਏ ਤਾਂ ਸਾਲ 1992 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸਿਰਫ 24 ਫੀਸਦੀ ਦੇ ਕਰੀਬ ਹੀ ਵੋਟਾਂ ਪੋਲ ਹੋਈਆਂ ਸਨ। ਉਸ ਸਮੇਂ ਘੱਟ ਵੋਟ ਪੋਲਿੰਗ ਦਾ ਮੁੱਖ ਕਾਰਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦਾ ਕੀਤਾ ਗਿਆ ਬਾਈਕਾਟ ਸੀ। ਅਕਾਲੀ ਦਲ ਨੇ ਇਹ ਬਾਈਕਾਟ, ਪੰਜਾਬ ਪੁਲਸ ਦੇ ਸੀਨੀਅਰ ਅਫਸਰਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਕੀਤੇ ਜਾ ਰਹੇ ਝੂਠੇ ਪੁਲਸ ਮੁਕਾਬਲਿਆਂ ਦੇ ਵਿਰੋਧ ਵਜੋਂ ਕੀਤਾ ਸੀ। ਇਸ ਦੌਰਾਨ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਹੋਣ ਦੀ ਸਥਿਤੀ ਵਿਚ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ 13 ਵਿਚੋਂ 12 ਸੀਟਾਂ ਜਿੱਤੀਆਂ ਸਨ। ਇਸੇ ਦੇ ਨਾਲ-ਨਾਲ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿਚ ਵੀ 87 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਮੌਕੇ ਪੰਜਾਬ ਕਾਲੇ ਦੌਰ ਵਿਚੋਂ ਉਭਰਨ ਦਾ ਯਤਨ ਕਰ ਰਿਹਾ ਸੀ।
ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਦਿੱਤੇ ਗਏ ਵੋਟ ਪੋਲਿੰਗ ਡਾਟੇ ’ਤੇ ਝਾਤੀ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੋ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬੁਖਾਰ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਹਮੇਸ਼ਾਂ ਘੱਟ ਰਿਹਾ ਹੈ। ਇਸ ਵੈੱਬਸਾਈਟ ਮੁਤਾਬਕ ਦੇਸ਼ ਆਜ਼ਾਦੀ ਤੋਂ ਬਾਅਦ ਹੁਣ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਪੋਲਿੰਗ ਦਾ ਅੰਕੜਾ ਇਸ ਪ੍ਰਕਾਰ ਹੈ।

ਵਿਧਾਨ ਸਭਾ ਚੋਣਾਂ ਪੋਲ ਹੋਈਆਂ ਵੋਟਾਂ ਫੀਸਦੀ
2017 76.83
2012 78.20
2007 75.45
2002 65.14
1997 68.73
1992 23.82
1985 67.53
1980 64.33
1977 65.37
1972 68.63
1969 72.27
1967 71.18
1962 63.44
1957 57.72
1951 57.85

 

ਗ੍ਰਾਫ ਵਿਚ ਫੀਸਦੀ ਦੇ ਹਿਸਾਬ ਨਾਲ ਦਿਖਾਇਆ ਗਿਆ ਪੋਲ ਹੋਇਆ ਲੋਕ ਸਭਾ ਚੋਣਾਂ ਦਾ ਡਾਟਾ

PunjabKesari

 


author

jasbir singh

News Editor

Related News