ਸੁਖਬੀਰ ਦੀ ਰੈਲੀ ''ਚ ਕਮਾਂਡੋ ਨਾਲ ਧੱਕਾ-ਮੁੱਕੀ ਹੋਏ ਚੰਦੂਮਾਜਰਾ (ਵੀਡੀਓ)
Saturday, Apr 06, 2019 - 06:01 PM (IST)
ਚਮਕੌਰ ਸਾਹਿਬ (ਸੱਜਣ ਸੈਣੀ) : ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਇਕ ਕਮਾਂਡੋ ਨਾਲ ਧੱਕਾ-ਮੁੱਕੀ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਦਰਅਸਲ ਚੰਦੂਮਾਜਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੰਚ 'ਤੇ ਮੌਜੂਦ ਸਨ। ਉੱਧਰ ਭਾਜਪਾ ਦੇ ਸਾਬਕਾ ਆਗੂ ਪਰਵੇਸ਼ ਗੋਇਲ ਸਟੇਜ 'ਤੇ ਜਾਣਾ ਚਾਹੁੰਦੇ ਸਨ ਪਰ ਕਮਾਂਡੋ ਨੇ ਉਨ੍ਹਾਂ ਨੂੰ ਸਟੇਜ 'ਤੇ ਜਾਣ ਤੋਂ ਰੋਕ ਦਿੱਤਾ।
ਕਮਾਂਡੋ ਦੇ ਰੋਕਣ ਦੀ ਦੇਰ ਸੀ ਕਿ ਗੁੱਸੇ ਵਿਚ ਲਾਲ-ਪੀਲੇ ਹੋਏ ਚੰਦੂਮਾਜਰਾ ਖੁਦ ਸਟੇਜ ਤੋਂ ਉੱਠ ਕੇ ਆਏ ਅਤੇ ਉਨ੍ਹਾਂ ਨੇ ਕਮਾਂਡੋ ਨੂੰ ਧੱਕਾ ਮਾਰ ਕੇ ਪਿਛਾਂਹ ਕਰ ਦਿੱਤਾ।