ਸੁਖਬੀਰ ਬਾਦਲ ਤੋਂ ਸੁਣੋਂ ਕਿਉਂ ਛੱਡੀ ਜੇ. ਜੇ. ਸਿੰਘ ਨੇ ਉਮੀਦਵਾਰੀ

Monday, Apr 15, 2019 - 06:29 PM (IST)

ਸੁਖਬੀਰ ਬਾਦਲ ਤੋਂ ਸੁਣੋਂ ਕਿਉਂ ਛੱਡੀ ਜੇ. ਜੇ. ਸਿੰਘ ਨੇ ਉਮੀਦਵਾਰੀ

ਜਲੰਧਰ (ਸੋਨੂੰ ਮਹਾਜਨ) : ਖਡੂਰ ਸਾਹਿਬ ਦੀ ਸੀਟ ਲਈ ਜਨਰਲ ਜੇ.ਜੇ. ਸਿੰਘ ਦੀ ਉਮੀਦਵਾਰੀ ਵਾਪਸ ਲੈਣ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀਆਂ ਤੇ ਜੇ. ਜੇ. ਸਿੰਘ 'ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਜਲੰਧਰ ਪਹੁੰਚੇ ਸੁਖਬੀਰ ਬਾਦਲ ਕੋਲੋਂ ਜਦੋਂ ਮੀਡੀਆ ਨੇ ਜੇ. ਜੇ. ਸਿੰਘ ਸੰਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਜੇ. ਜੇ. ਸਿੰਘ ਜਿੱਥੇ ਵੀ ਲੋਕਾਂ ਵਿਚ ਜਾਂਦੇ ਸਨ ਤਾਂ ਲੋਕ ਉਨ੍ਹਾਂ ਨੂੰ ਜੁੱਤੀਆਂ ਮਾਰਦੇ ਸਨ। ਸੁਖਬੀਰ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਆਪ ਤਾਂ ਪ੍ਰਚਾਰ ਕਰਦੇ ਨਹੀਂ ਸਨ ਅਤੇ ਇਹ ਸਭ ਦੇਖ ਜੇ. ਜੇ. ਸਿੰਘ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਪੈਰ ਪਛਾਂਹ ਖਿੱਚਣਾ ਹੀ ਠੀਕ ਸਮਝਿਆ। 

ਇਸ ਤੋਂ ਇਲਾਵਾ ਜਦੋਂ ਸੁਖਬੀਰ ਬਾਦਲ ਤੋਂ ਕਾਂਗਰਸ 'ਚ ਉਠੀ ਬਗਾਵਤ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਟਕਸਾਲੀਆਂ ਅਤੇ ਕਾਂਗਰਸ ਨੂੰ ਇਕੱਠੇ ਪਾਰਟੀ ਬਣਾਉਣ ਦੀ ਸਲਾਹ ਦੇ ਦਿੱਤੀ। ਸੁਖਬੀਰ ਬਾਦਲ ਦੇ ਇਨ੍ਹਾਂ ਬਿਆਨਾਂ 'ਤੇ ਟਕਸਾਲੀਆਂ ਦਾ ਕੀ ਪ੍ਰਤੀਕਰਮ ਆਉਂਦਾ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।


author

Gurminder Singh

Content Editor

Related News