ਸੰਗਰੂਰ 'ਚ ਬੋਲੀ ਕਾਂਗਰਸ 'ਹਮ ਸਾਥ ਸਾਥ ਹੈ' (ਵੀਡੀਓ)
Wednesday, Apr 17, 2019 - 06:55 PM (IST)
ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਲੋਕ ਸਭਾ ਹਲਕੇ 'ਚ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਲਕੇ ਦੇ ਵਿਧਾਇਕਾਂ ਦਾ ਸਾਥ ਨਾ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਹ ਚਰਚਾ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਕੈਬਨਿਟ ਮੰਤਰੀ ਇਜੇ ਇੰਦਰ ਸਿੰਗਲਾ ਕੇਵਲ ਢਿੱਲੋਂ ਦੇ ਰੋਡ ਸ਼ੋਅ 'ਚ ਗੈਰਹਾਜ਼ਰ ਰਹੇ। ਇਸ ਦਰਮਿਆਨ ਬੁੱਧਵਾਰ ਨੂੰ ਕੇਵਲ ਸਿੰਘ ਢਿੱਲੋਂ ਵਲੋਂ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਮੁਲਾਕਾਤ ਕੀਤੀ ਗਈ ਅਤੇ ਦੋਵਾਂ ਲੀਡਰਾਂ ਨੇ ਕਿਸੇ ਵੀ ਮਨਮੁਟਾਅ ਤੋਂ ਇਨਕਾਰ ਕੀਤਾ।
ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ਪੈਦਾ ਹੋਈ ਕਾਟੋ-ਕਲੇਸ਼ ਦੇ ਚੱਲਦੇ ਸੱਤਾਧਾਰੀ ਕਾਂਗਰਸ ਨੂੰ ਚੋਣਾਂ 'ਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਠੱਲ੍ਹਣ ਲਈ ਹੁਣ ਖੁਦ ਮੁੱਖ ਮੰਤਰੀ ਨੇ ਕਮਾਨ ਸੰਭਾਲ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ ਆਨੰਦਪੁਰ ਸਾਹਿਬ ਸੀਟ ਤੋਂ ਮੁਨੀਸ਼ ਤਿਵਾੜੀ ਖਿਲਾਫ ਉੱਠ ਰਹੀ ਬਗਾਵਤ 'ਤੇ ਕੈਪਟਨ ਖੁਦ ਬਾਗੀਆਂ ਨਾਲ ਮੁਲਾਕਾਤ ਕਰ ਰਹੇ ਹਨ ਜਦਕਿ ਜਲੰਧਰ 'ਚ ਬਗਾਵਤ ਅਜੇ ਵੀ ਜਾਰੀ ਹੈ।