ਵੋਟ ਪਾਉਣ ਪਹੁੰਚੇ ਜਲੰਧਰ ਦੇ ਡੀ. ਸੀ. ਆਈ. ਡੀ. ਪਰੂਫ ਭੁੱਲੇ ਘਰ
Sunday, May 19, 2019 - 10:49 AM (IST)

ਜਲੰਧਰ (ਪੁਨੀਤ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਆਪਣੀ ਪਤਨੀ ਸਮੇਤ ਪਰਵੀਨ ਕੁਮਾਰ ਸ਼ਰਮਾ ਦੇ ਨਾਲ ਵੋਟ ਪਾਉਣ ਪਹੁੰਚੇ। ਇਸ ਦੌਰਾਨ ਜਦੋਂ ਵੋਟ ਪਾਉਣ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਪਣਾ ਆਈ.ਡੀ. ਪਰੂਫ ਹੀ ਘਰ ਭੁੱਲ ਆਏ ਹਨ। ਇਸ ਤੋਂ ਆਪਣੀ ਗਲਤੀ ਦਾ ਅਹਿਸਾਸ ਹੋਣ 'ਤੇ ਉਹ ਮੁੜ ਘਰ ਗਏ ਅਤੇ ਆਈ. ਡੀ. ਪਰੂਫ ਲੈ ਕੇ ਆਏ ਤੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਵਰਿੰਦਰ ਕੁਮਾਰ ਸ਼ਰਮਾ ਲਾਡੋਵਾਲੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) 'ਚ ਵੋਟ ਪਾਉਣ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਹੀ ਅਮਲ ਨਹੀਂ ਕਰਨਗੇ ਤਾਂ ਜਨਤਾ ਨੂੰ ਕੀ ਸਮਝਾਉਣਗੇ।