ਸ੍ਰੀ ਆਨੰਦਪੁਰ ਸਾਹਿਬ 'ਚ ਕੁੱਲ 64.5 ਫੀਸਦੀ ਹੋਈ ਵੋਟਿੰਗ
Sunday, May 19, 2019 - 04:28 PM (IST)

ਸ੍ਰੀ ਆਨੰਦਪੁਰ ਸਾਹਿਬ— ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਸਵੇਰ ਤੋਂ ਸ਼ੁਰੂ ਹੋਈ ਵੋਟਿੰਗ ਹੁਣ ਖਤਮ ਹੋ ਚੁੱਕੀ ਹੈ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ ਕੁਲ 64.5 ਫੀਸਦੀ ਪੋਲਿੰਗ ਦਰਜ ਕੀਤੀ ਗਈ। ਇਸ ਦੌਰਾਨ ਨੌਜਵਾਨ ਪੀੜੀ ਸਮੇਤ ਹਰ ਵਰਗ ਦੇ ਵਿਅਕਤੀ 'ਚ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਮਨ-ਸ਼ਾਂਤੀ ਨਾਲ ਚੋਣਾਂ ਨੂੰ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਜ਼ਿਲੇ 'ਚ ਕੁੱਲ 490563 ਵੋਟਰ ਰਜਿਸਟਰ ਕੀਤੇ ਗਏ ਸਨ, ਜੋ ਕਿ ਅੱਜ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ 'ਚ 252588 ਪੁਰਸ਼, 237957 ਔਰਤਾਂ ਅਤੇ 18 ਟ੍ਰਾਂਸਜੈਂਡਰ ਵੋਟਰ ਸਨ। ਹਲਕਾਵਾਰ ਵੰਡ ਅਨੁਸਾਰ ਬੰਗਾ ਦੇ 165163 ਵੋਟਰਾਂ 'ਚੋਂ 84787 ਪੁਰਸ਼, 80372 ਔਰਤਾਂ ਅਤੇ 4 ਟ੍ਰਾਂਸਜੈਂਡਰ ਵੋਟਰ ਹਨ। ਇਥੇ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਮੁਕਾਬਲਾ ਕਾਂਗਰਸ ਦੇ ਮੁਨੀਸ਼ ਤਿਵਾੜੀ, ਆਪ' ਦੇ ਨਰਿੰਦਰ ਸ਼ੇਰਗਿਲ, ਪੀ.ਡੀ.ਏ. ਦੇ ਬਿਕਰਮ ਸਿੰਘ ਸੋਢੀ ਅਤੇ ਟਕਸਾਲੀ ਉਮੀਦਵਾਰ ਬੀਰ ਦਵਿੰਦਰ ਸਿੰਘ ਨਾਲ ਹੈ।
ਹਲਕੇ | 1 ਵਜੇ ਤੱਕ ਦੀ ਵੋਟਿੰਗ | 2 ਵਜੇ ਤੱਕ ਦੀ ਵੋਟਿੰਗ | 3 ਵਜੇ ਤੱਕ ਦੀ ਵੋਟਿੰਗ | 5 ਵਜੇ ਤੱਕ ਦੀ ਵੋਟਿੰਗ | ਕੁੱਲ ਵੋਟਿੰਗ |
ਨਵਾਂਸ਼ਹਿਰ | 37.67% | 37.67% | 47.48% | 52.00% | 66.66% |
ਬੰਗਾ | 37.26% | 37.26% | 54.38% | 60.16% | 65.75% |
ਗੜ੍ਹਸ਼ੰਕਰ | 36.00% | 36.00% | 42.00% | 58.80% | 63.9 % |
ਬਲਾਚੌਰ | 41.00% | 41.00% | 54.00% | 58.00% | 67.88 % |
ਸ੍ਰੀ ਆਨੰਦਪੁਰ ਸਾਹਿਬ | 26.00% | 41.00% | 54.00% | 61.00% | 64.14% |
ਰੂਪਨਗਰ | 36.42% | 36.42% | 45.15% | 56.11% | 62.66% |
ਚਮਕੌਰ ਸਾਹਿਬ | 39 .00% | 39 .00% | 48.00% | 60.50% | 64.36% |
ਖਰੜ | 38.00% | 38.00% | 47.00% | 53.00% | 61.04% |
ਐੱਸ. ਏ. ਐੱਸ. ਨਗਰ | 29.80% | 29.80% | 42.50% | 53.50% | 60.68% |
ਨਵਾਂਸ਼ਹਿਰ ਦੇ 173099 ਵੋਟਰਾਂ 'ਚੋਂ 88498 ਪੁਰਸ਼, 84592 ਔਰਤਾਂ ਅਤੇ 9 ਟ੍ਰਾਂਸਜੈਂਡਰ ਵੋਟਰ ਸਨ। ਬਲਾਚੌਰ ਹਲਕੇ 'ਚ 152301 ਵੋਟਰਾਂ 'ਚੋਂ 79303 ਪੁਰਸ਼, 72993 ਔਰਤਾਂ ਅਤੇ 5 ਟ੍ਰਾਂਸਜੈਂਡਰ ਵੋਟਰ ਸਨ। ਜ਼ਿਲੇ 'ਚ 427 ਪੋਲਿੰਗ ਸਥਾਨ ਹਨ, ਜਿੱਥੇ 592 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਮਤਦਾਨ ਦੌਰਾਨ ਨਿਰਪੱਖ ਅਤੇ ਭੈਅ-ਰਹਿਤ ਮਾਹੌਲ ਬਣਾਈ ਰੱਖਣ ਅਤੇ ਅਮਨ ਅਤੇ ਕਾਨੂੰਨ ਬਰਕਰਾਰ ਰੱਖਣ ਲਈ 1554 ਅਰਧ ਸੈਨਿਕ ਬਲ ਅਤੇ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 592 ਚੋਣ ਬੂਥਾਂ 'ਤੇ 2368 ਅਧਿਕਾਰੀਆਂ/ਕਰਮਚਾਰੀਆਂ ਦਾ ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ। ਜ਼ਿਲੇ ਦੇ ਨਾਜ਼ੁਕ/ਸੰਵੇਦਨਸ਼ੀਲ ਪੋਲਿੰਗ ਬੂਥਾਂ 'ਚੋਂ 150 'ਤੇ ਮਾਈਕ੍ਰੋ ਆਬਜ਼ਰਵਰ ਲਾਏ ਗਏ ਹਨ। ਇਸੇ ਤਰ੍ਹਾਂ 296 ਬੂਥਾਂ ਦੀ ਵੈੱਬ ਕਾਸਟਿੰਗ ਜਦਕਿ 40 ਬੂਥਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।