ਘਰਵਾਲੀਆਂ ਨੂੰ ਲੈ ਕੇ ਕੈਪਟਨ ਤੇ ਸੁਖਬੀਰ ਦੀ ਕਸੂਤੀ ਸਥਿਤੀ

Wednesday, May 01, 2019 - 12:50 PM (IST)

ਘਰਵਾਲੀਆਂ ਨੂੰ ਲੈ ਕੇ ਕੈਪਟਨ ਤੇ ਸੁਖਬੀਰ ਦੀ ਕਸੂਤੀ ਸਥਿਤੀ

ਬਠਿੰਡਾ—2009 'ਚ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਪਹਿਲੀਆਂ ਲੋਕ ਸਭਾ ਚੋਣਾਂ 1.20 ਲੱਖ ਵੋਟਾਂ ਨਾਲ ਜਿੱਤੀਆਂ ਸੀ। ਹਰਸਿਮਰਤ ਨੇ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਪਰ 2014 ਦੀਆਂ ਲੋਕ ਸਭਾ ਚੋਣਾਂ 'ਚ ਕੇਵਲ 19,395 ਵੋਟ ਨਾਲ ਹਰਸਿਮਰਤ ਕਿਸੇ ਤਰ੍ਹਾਂ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਤੋਂ ਜਿੱਤੀ ਸੀ। ਇਸੇ ਤਰ੍ਹਾਂ 1999 ਤੋਂ 2014 'ਚ ਆਪ ਦੇ ਡਾ.ਧਰਮਵੀਰ ਗਾਂਧੀ ਵੀ ਇਸ ਵਾਰ ਉਨ੍ਹਾਂ ਦੇ ਸਾਹਮਣੇ ਹਨ, ਪਰ ਉਨ੍ਹਾਂ ਨੇ ਇਸ ਵਾਰ ਪਾਰਟੀ ਬਦਲ ਦਿੱਤੀ ਹੈ। ਇਨ੍ਹਾਂ ਸਿਆਸੀ ਸਮੀਕਰਨਾਂ ਦੇ ਕਾਰਨ ਇਸ ਵਾਰ ਦੋਵਾਂ ਦੀ ਰਾਹ ਸੌਖੀ ਨਜ਼ਰ ਨਹੀਂ ਆ ਰਹੀ ਹੈ। ਕੁੱਲ ਮਿਲਾ ਕੇ ਪੰਜਾਬ ਦੇ ਦੋ ਵੱਡੇ ਸਿਅਸੀ ਘਰਾਣੇ ਦੀਆਂ ਇਹ ਸੀਟਾਂ ਵੱਡੀ ਚੁਣੌਤੀ ਸਾਬਤ ਹੋਣਗੀਆਂ।

ਪਟਿਆਲਾ ਸੀਟ  
1999 78908 ਵੋਟਾਂ ਤੋਂ ਜਿੱਤੀ ਸੀ।
2004   23667 ਤੋਂ ਜਿੱਤੀ ਸੀ।
   2009   97389 ਵੋਟਾਂ ਤੋਂ ਜਿੱਤੀ ਸੀ।
 2014   20942 ਵੋਟਾਂ ਤੋਂ ਹਾਰੀ।

 

ਬਠਿੰਡਾ ਸੀਟ  
2009  1,20,948 ਵੋਟਾਂ ਤੋਂ ਜਿੱਤੀ ਸੀ।
 2014     19,395 ਵੋਟਾਂ ਤੋਂ ਜਿੱਤੀ ਸੀ।
  2009  ਪਹਿਲੀ ਵਾਰ ਚੋਣਾਂ ਲੜੀ ਸੀ।


ਬਾਦਲ: ਚਿੰਤਾ ਦੇ 3 ਵੱਡੇ ਕਾਰਨ..ਵੱਧਦੀਆਂ ਚੁਣੌਤੀਆਂ, ਡਿੱਗਦਾ ਗ੍ਰਾਫ
1.ਹਰਸਿਮਰਤ ਨੇ ਕੈਪਟਨ ਦੇ ਪੁੱਤਪ ਰਣਇੰਦਰ ਸਿੰਘ ਨੂੰ 2009 'ਚ 1.20 ਲੱਖ ਵੋਟਾਂ ਨਾਲ ਹਰਾਇਆ ਸੀ। 2014 'ਚ ਕੇਵਲ 19, 345 ਵੋਟਾਂ ਨਾਲ ਹਰਸਿਮਰਤ ਕਾਂਗਰਸ 'ਚ ਮਨਪ੍ਰੀਤ ਸਿੰਘ ਬਾਦਲ ਤੋਂ ਬੜੀ ਮੁਸ਼ਕਲ ਜਿੱਤੀ ਸੀ। 
ਉਸ ਸਮੇਂ ਸਰਕਾਰ ਵੀ ਸ਼ਿਅਦ ਦੀ ਸੀ, 9 ਵਿਧਾਨ ਸਭਾ ਹਲਕਿਆਂ 'ਚੋਂ 8 'ਤੇ ਸ਼ਿਅਦ ਅਤੇ ਭਾਜਪਾ ਗਠਜੋੜ ਦੇ ਵਿਧਾਇਕ ਸੀ, ਪਰ 2017 'ਚ ਸ਼ਿਅਦ ਨੂੰ ਕੇਵਲ ਲੰਬੀ ਅਤੇ ਸਰਦੂਲਗੜ੍ਹ ਸੀਟ ਨੂੰ ਛੱਡ ਬਾਕੀ ਸਾਰੀਆਂ ਸੀਟਾਂ ਗਵਾਉਣੀ ਪਈਆਂ ਸੀ। ਇਸ ਸਮੇਂ 'ਚ ਹੁਣ ਦੁਗਣੀ ਮਿਹਨਤ ਕਰਨੀ ਹੋਵੇਗੀ।
2.ਹਰਸਿਮਰਤ ਬਠਿੰਡਾ ਸ਼ਹਿਰੀ ਹਲਕੇ ਨੂੰ ਕਦੀ ਵੀ ਜਿੱਤ ਨਹੀਂ ਸਕੀ। 2009 'ਚ ਉਨ੍ਹਾਂ ਨੇ ਬਠਿੰਡਾ ਸਿਟੀ ਹਲਕੇ ਤੋਂ 15 ਹਜ਼ਾਰ ਵੋਟ ਘੱਟ ਪਏ, ਜਦਕਿ ਜਿੰਨਾ ਰੁਪਇਆ ਸ਼ਿਅਦ-ਭਾਜਪਾ ਸਰਕਾਰ ਨੇ ਪੰਜਾਬ ਦੇ ਬਾਕੀ ਹਲਕਿਆਂ 'ਤੇ ਖਰਚ ਕੀਤਾ, ਓਨਾ ਕੇਵਲ ਬਠਿੰਡਾ 'ਤੇ ਖਰਚ ਕੀਤਾ ਸੀ।
3. ਹਰਸਿਮਰਤ ਦੇ ਮੁਕਾਬਲੇ ਬਠਿੰਡਾ ਤੋਂ ਪੰਜਾਬ ਡੈਮੋਕ੍ਰਟਿਕ ਫਰੰਟ ਅਤੇ ਪੰਜਾਬ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੈਦਾਨ 'ਚ ਹਨ, ਜਿਨ੍ਹਾਂ ਨੇ ਬਠਿੰਡਾ ਅਤੇ ਮਾਨਸਾ ਤੋਂ ਆਪ ਤੋਂ ਬਾਗੀ ਹੋਏ ਦੋ ਵਿਧਾਇਕ ਸਮਰਥਨ ਕਰ ਰਹੇ। ਇਸ ਸਮੇਂ 'ਚ ਇਹ ਵੀ ਬਾਦਲ ਲਈ ਵੱਡੀ ਚੁਣੌਤੀ ਹੈ।


 


author

Shyna

Content Editor

Related News