ਲੋਕ ਸਭਾ ਚੋਣਾਂ : ਪੰਜਾਬ ਤੋਂ 7 ਹੋਮਗਾਰਡਜ਼ ਕੰਪਨੀਆਂ ਜਾਣਗੀਆਂ ਉੱਤਰਾਖੰਡ
Tuesday, Apr 02, 2019 - 03:36 PM (IST)

ਲੁਧਿਆਣਾ : ਲੋਕ ਸਭਾ ਚੋਣਾਂ ਲਈ ਪੰਜਾਬ ਤੋਂ ਹੋਮਗਾਰਡ ਦੀਆਂ 7 ਕੰਪਨੀਆਂ ਭੇਜੀਆਂ ਜਾਣਗੀਆਂ। ਇਸ ਸਬੰਧੀ ਕਮਾਂਡੇਟ ਰਾਏ ਸਿੰਘ ਧਾਲੀਵਾਲ ਵਲੋਂ ਜ਼ਿਲਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਹੋਮਗਾਰਡਜ਼ ਦੇ ਅਧਿਕਾਰੀਆਂ ਨਾਲ ਲੁਧਿਆਣਾ 'ਚ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਧਾਲੀਵਾਲ ਨੇ ਦੱਸਿਆ ਕਿ ਪੰਜਾਬ 'ਚੋਂ 7 ਕੰਪਨੀਆਂ ਉਨ੍ਹਾਂ ਦੀ ਅਗਵਾਈ ਹੇਠ ਉੱਤਰਾਖੰਡ ਚੋਣਾਂ ਕਰਾਉਣ ਲਈ ਨਾਮਜ਼ਦ ਕੀਤੀਆਂ ਗਈਆਂ ਹਨ, ਜੋ ਕਿ ਉੱਤਰਾਖੰਡ ਲਈ 5 ਅਪ੍ਰੈਲ ਨੂੰ ਲੁਧਿਆਣਾ ਤੋਂ ਰਵਾਨਾ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰ, ਕਰਮਚਾਰੀ ਤੇ ਜਵਾਨ ਉੱਤਰਾਖੰਡ ਲਈ ਜਾਣੇ ਹਨ, ਉਹ ਸਰੀਰਕ ਤੇ ਮੈਡੀਕਲ ਤੌਰ 'ਤੇ ਰਿਸ਼ਟ-ਪੁਸ਼ਟ ਅਤੇ ਫਿੱਟ ਹੋਣ।