...ਵੋਟ ਕਿਸੇ ਦੀ, ਪਾ ਕੋਈ ਹੋਰ ਗਿਆ

05/20/2019 1:28:18 AM

ਲੁਧਿਆਣਾ,(ਵਿੱਕੀ): ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣਾਂ 'ਚ ਪੂਰੀ ਪਾਰਦਰਸ਼ਤਾ ਨਾਲ ਵੋਟਿੰਗ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਸਨ ਪਰ ਇਨ੍ਹਾਂ ਪ੍ਰਬੰਧਾਂ ਦੀ ਹਵਾ ਉਸ ਸਮੇਂ ਨਿਕਲ ਗਈ, ਜਦ ਇਕ ਵੋਟ ਕੇਂਦਰ ਦੇ ਕਿਸੇ ਵੋਟਰ ਦੀ ਵੋਟ ਪਹਿਲਾਂ ਹੀ ਕੋਈ ਹੋਰ ਵਿਅਕਤੀ ਪਾ ਕੇ ਚਲਾ ਗਿਆ। ਮਾਮਲਾ ਸ਼ਿਮਲਾਪੁਰੀ ਇਲਾਕੇ ਦੇ ਸਰਕਾਰੀ ਸਕੂਲ ਲੋਹਾਰਾ 'ਚ ਬਣਾਏ ਗਏ 98 ਨੰਬਰ ਬੂਥ ਦਾ ਹੈ। ਸ਼ਿਮਲਾਪੁਰੀ ਇਲਾਕੇ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਵੋਟਿੰਗ ਸਲਿੱਪ ਦਿਖਾਉਂਦੇ ਹੋਏ ਉਕਤ ਦੋਸ਼ ਲਾਇਆ ਕਿ ਜਦੋਂ ਉਹ ਸਵੇਰ 11 ਵਜੇ 93 ਨੰਬਰ ਬੂਥ 'ਤੇ ਵੋਟ ਪਾਉਣ ਪੁੱਜਿਆ ਤਾਂ ਉੱਥੇ ਮੌਜੂਦ ਸਟਾਫ ਨੇ ਉਨ੍ਹਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਨਹੀਂ ਕਰਨ ਦਿੱਤੀ। ਪੁੱਛਣ 'ਤੇ ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਵੋਟ ਪਹਿਲਾਂ ਹੀ ਪੋਲ ਹੋ ਚੁੱਕੀ ਹੈ।


Related News