ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ

09/11/2020 9:39:45 PM

ਲੁਧਿਆਣਾ/ਜਲੰਧਰ— ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵੱਲੋਂ ਬਾਦਲ ਪਰਿਵਾਰ ਨਾਲ ਮਿਲ ਕੇ ਮਨੁੱਖਤਾ ਦੇ ਕੀਤੇ ਗਏ ਘਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਮਾਮਲੇ 'ਚ ਹਾਈਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਕ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ।

ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ

PunjabKesari

ਚਿੱਠੀ 'ਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਫਰਾਰ ਹੋ ਕੇ ਆਪਣੇ 'ਤੇ ਲੱਗੇ ਦੋਸ਼ਾਂ ਦੀ ਆਪ ਹੀ ਪੁਸ਼ਟੀ ਕਰ ਦਿੱਤੀ ਹੈ। ਇਸੇ ਸਬੰਧ 'ਚ ਮਾਣਯੋਗ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਭਗੋੜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਮਿਲ ਕੇ ਵੱਡੇ ਪੱਧਰ 'ਤੇ ਮਨੁੱਖਤਾ ਦਾ ਘਾਣ ਕੀਤਾ ਹੈ, ਜਿਸ ਸਬੰਧੀ ਕਈ ਪੁਲਸ ਅਧਿਕਾਰੀ ਸਮੇਤ ਵਾਅਦਾ ਮੁਆਫ਼ ਗਵਾਹ ਵੀ ਬਿਆਨ ਦੇ ਚੁੱਕੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੁਮੇਧ ਸੈਣੀ ਦੇ ਬਰਾਬਰ ਹੀ ਬਾਦਲ ਪਰਿਵਾਰ ਵੀ ਇਸ ਮਨੁੱਖਤਾ ਦੇ ਘਾਣ 'ਚ ਦੋਸ਼ੀ ਹੈ ਕਿਉਂਕਿ ਸੁਮੇਧ ਸੈਣੀ 'ਤੇ ਵੱਡੀ ਗਿਣਤੀ 'ਚ ਕਤਲਾਂ ਦੇ ਦੋਸ਼ ਲੱਗ ਰਹੇ ਹਨ।

ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ

ਬੈਂਸ ਨੇ ਅੱਗੇ ਲਿਖਦੇ ਕਿਹਾ ਕਿ ਕਈ ਲੋਕਾਂ ਨੇ ਮਾਣਯੋਗ ਸੈਸ਼ਨ ਕੋਰਟ, ਹਾਈਕੋਰਟ ਅਤੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਸੈਣੀ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਇਆ ਹੈ ਪਰ ਹਜ਼ਾਰਾਂ ਗਰੀਬ ਅਤੇ ਮੱਧਵਰਗੀ ਲੋਕ ਆਪਣੇ ਜਿਗਰ ਦੇ ਟੁਕੜਿਆਂ ਨੂੰ ਭਾਣਾ ਮੰਨ ਕੇ ਵਿਸਾਰ ਚੁੱਕੇ ਹਨ।

ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਕਿਹਾ ਕਿ ਸੁਮੇਧ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਆਪਸੀ ਸੰਬੰਧਾਂ ਅਤੇ ਰਲ ਕੇ ਕੀਤੇ ਕਥਿਤ ਜੁਰਮਾਂ ਸਬੰਧੀ ਕਿਸੇ ਹਾਈਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਕ ਕਮਿਸ਼ਨ ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਜੋ ਅਣਸੁਲਝੇ ਕੇਸ ਦੀ ਆੜ 'ਚ ਬਾਦਲ ਪਰਿਵਾਰ ਵੱਲੋਂ ਅਤੇ ਸੈਣੀ ਵੱਲੋਂ ਕੀਤੇ ਜੁਰਮ ਲੋਕਾਂ ਦੇ ਸਾਹਮਣੇ ਆ ਸਕਣ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਸਕੇ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ


shivani attri

Content Editor

Related News