''ਲੋਕ ਚੇਤਨਾ ਲਹਿਰ'' ਦਾ ਐਲਾਨ, ''ਭਾਰਤ ਨੂੰ ਆਰ. ਐੱਸ. ਐੱਸ. ਮੁਕਤ ਕਰਾਵਾਂਗੇ''
Wednesday, Jun 27, 2018 - 01:53 PM (IST)

ਲੁਧਿਆਣਾ (ਸਲੂਜਾ) : 'ਲੋਕ ਚੇਤਨਾ ਲਹਿਰ' ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੂਪਾਲੋਂ ਨੇ ਇੱਥੇ ਸੰਸਥਾ ਦੀ ਮੀਟਿੰਗ ਤੋਂ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਭਾਰਤ ਨੂੰ ਆਰ. ਐੱਸ. ਐੱਸ. ਮੁਕਤ ਕਰਾਉਣ ਲਈ ਮੁਹਿੰਮ ਛੇੜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਆਰ. ਐੱਸ. ਐੱਸ. ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਦੇਸ਼ ਭਰ 'ਚ ਭਗਵੇਂ ਏਜੰਡੇ ਨੂੰ ਲਾਗੂ ਕਰਾਉਣ ਦੀ ਆੜ 'ਚ ਘੱਟ ਗਿਣਤੀਆਂ ਨੂੰ ਡਰਾਉਣ ਅਤੇ ਧਰਮ ਦੇ ਨਾਂ 'ਤੇ ਮਜ੍ਹਬੀ ਦੰਗੇ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਕਾਰਨ ਦੇਸ਼ 'ਚ ਅਸਥਿਰਤਾ ਅਤੇ ਬਦਅਮਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਆਰ. ਐੱਸ. ਐੱਸ. ਖਿਲਾਫ ਡਟਣ ਦਾ ਐਲਾਨ ਕਰਦੇ ਹੋਏ ਇਹ ਵੀ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿਜੀ ਪ੍ਰਾਪਰਟੀ ਨਹੀਂ ਹੈ, ਸਗੋਂ ਭਾਰਤ ਇਕ ਲੋਕਤੰਤਰ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।