ਜੈਪੁਰ ’ਤੇ ਟਿੱਡੀਆਂ ਦਾ ਹਮਲਾ, ਚਿੰਤਾ ’ਚ ਪੰਜਾਬ ਦੇ ਕਿਸਾਨ

Wednesday, May 27, 2020 - 01:24 PM (IST)

ਜੈਪੁਰ ’ਤੇ ਟਿੱਡੀਆਂ ਦਾ ਹਮਲਾ, ਚਿੰਤਾ ’ਚ ਪੰਜਾਬ ਦੇ ਕਿਸਾਨ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ, ਅਨਸ ) - ਟਿੱਡੀ ਇੱਕ ਪ੍ਰਵਾਸੀ ਕੀੜਾ ਹੈ। ਇਸ ਦੇ ਬੱਚੇ ਅਤੇ ਬਾਲਗ ਝੁੰਡਾਂ ਵਿੱਚ ਹਮਲਾ ਕਰਦੇ ਹਨ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਕਰਦੇ ਹਨ । ਟਿੱਡੀਆਂ ਦੇ ਝੁੰਡ ਦੂਰ ਦਰਾਜ ਦੇ ਇਲਾਕਿਆਂ ਵਿੱਚ ਅਤੇ ਦੂਜੇ ਦੇਸ਼ਾਂ ਵਿੱਚ ਫੈਲ ਜਾਂਦੇ ਹਨ । ਇਸ ਨਾਲ ਫਸਲਾਂ ਅਤੇ ਬਨਸਪਤੀ ਦਾ ਅੰਤਰਰਾਸ਼ਟਰੀ ਪੱਧਰ ’ਤੇ ਕਾਫ਼ੀ ਨੁਕਸਾਨ ਹੁੰਦਾ ਹੈ । ਭਾਰਤ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਪਿਛਲੇ ਲੱਗਭਗ 200 ਸਾਲਾਂ ਤੋਂ ਟਿੱਡੀ ਦਲ ਦਾ ਹਮਲਾ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੁੰਦਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਟਿੱਡੀ ਦਲ ਤੇ ਕਾਬੂ ਪਾਉਣ ਲਈ ਲੇਕਟਸ ਵਾਰਨਿੰਗ ਆਰਗਨਾਈਜੇਸ਼ਨ ਬਣਾਈ ਤਾਂ ਜੋ ਟਿੱਡੀਆਂ ਦੀ ਆਮਦ ਦਾ ਸਹੀ ਸਮੇਂ ’ਤੇ ਪਤਾ ਲੱਗ ਸਕੇ ਅਤੇ ਕਾਬੂ ਪਾਇਆ ਜਾ ਸਕੇ । ਇਸ ਦੇ ਬਾਵਜੂਦ ਵੀ ਫਸਲਾਂ ਅਤੇ ਬਨਸਪਤੀ ਦਾ ਟਿੱਡਿਆਂ ਦੇ ਹਮਲੇ ਨਾਲ ਨੁਕਸਾਨ ਦੇਖਿਆ ਗਿਆ ਹੈ । 

ਮੁੱਖ ਮੰਤਰੀ ਅਸ਼ੋਕ ਗਹਿਲੋਤ ਟਿੱਡੀਆਂ ਦੇ ਹਮਲੇ ਰੋਕਣ ਲਈ ਕੇਂਦਰ ਦੀ ਮਦਦ ਵੱਲ ਦੇਖਦੇ ਰਹੇ ਅਤੇ ਹੁਣ ਜੈਪੁਰ ਸ਼ਹਿਰ ’ਚ ਸੋਮਵਾਰ ਨੂੰ ਟਿੱਡੀਆਂ ਦਾ ਹਮਲਾ ਹੋ ਗਿਆ। ਜਿਥੇ ਸ਼ਹਿਰਵਾਸੀ ਘੱਟੋ-ਘੱਟ ਡਿੱਟ ਹਮਲਾ ਤੋਂ ਖੁਦ ਨੂੰ ਮਹਿਫੂਜ ਸਮਝ ਰਹੇ ਹਨ, ਉਨ੍ਹਾਂ ਦੀ ਗਲਤਫਹਿਮੀ ਵੀ ਦੂਰ ਹੋ ਗਈ ਅਤੇ ਸੂਬਾ ਸਰਕਾਰ ਦੀ ਪੋਲ ਵੀ ਖੁੱਲ ਗਈ। ਮੁੱਖ ਮੰਤਰੀ ਨੇ ਬੀਤੇ ਦਿਨੀਂ ਮੀਟਿੰਗ ’ਚ ਕਿਹਾ ਸੀ ਕਿ ਟਿੱਡੀ ਚਿਤਾਵਨੀ ਸੰਗਠਨ ਦਾ ਕੰਮ ਕੇਂਦਰ ਦੇ ਅਧੀਨ ਹੈ ਅਜਿਹੇ ’ਚ ਕੇਂਦਰ ਸਰਕਾਰ ਇਸਨੂੰ ਹੋਰ ਜ਼ਿਆਦਾ ਮਜਬੂਤ ਕਰੇ ਅਤੇ ਲੋੜੀਂਦੇ ਸੋਮੇ ਮੁਹੱਈਆ ਕਰਵਾਏ। ਦੱਸ ਦਈਏ ਕਿ 11 ਅਪ੍ਰੈਲ ਨੂੰ ਪ੍ਰਦੇਸ਼ ’ਚ ਪਾਕਿਸਤਾਨੀ ਸਰਹੱਦ ਤੋਂ ਦਾਖਲ ਹੋਣ ਤੋਂ ਬਾਅਦ ਟਿੱਡੀਆਂ ਦੇ ਛੋਟੇ ਸਮੂਹ ਹੋਰ ਜ਼ਿਲਿਆਂ ’ਚ ਵੀ ਪਹੁੰਚ ਗਏ ਹਨ। ਇਨ੍ਹਾਂ ਨੇ ਲੱਗਭਗ 50 ਹਜਾਰ ਹੈਕਟੇਅਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ ਕਾਰਨ ਟਿੱਡੀ ਦਲ ਨੂੰ ਪ੍ਰਜਨਣ ਲਈ ਅਨੁਕੂਲ ਹਾਲਾਤ ਮਿਲਦੇ ਰਹੇ, ਜਿਸ ਕਾਰਨ ਇਸ ਸਾਲ 2020 ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਕਈ ਵਾਰ ਟਿੱਡੀ ਦਲ ਦਾ ਹਮਲਾ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਡਰ ਬਣਿਆ ਹੋਇਆ ਹੈ । 

PunjabKesari

ਪੜ੍ਹੋ ਇਹ ਵੀ ਖਬਰ - ਜਦੋਂ ਪੈਰ ''ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਪਾਕਿਸਤਾਨ ਪੰਜਾਬ ਵਿੱਚ ਟਿੱਡੀ ਦਲ ਦੀ ਸਥਿਤੀ ਜਾਨਣ ਲਈ ਯੂਨੀਵਰਸਿਟੀ ਆਫ਼ ਐਗਰੀਕਲਚਰ, ਫੈਸਲਾਬਾਦ ਦੇ ਉੱਪ ਕੁਲਪਤੀ ਨੂੰ ਚਿੱਠੀ ਲਿਖੀ ਗਈ। ਤਾਂ ਕਿ ਸਹੀ ਤਕਨੀਕਾਂ ਅਪਣਾ ਕੇ ਟਿੱਡੀਆਂ ਨੂੰ ਪ੍ਰਜਨਣ ਸਮੇਂ ਹੀ ਖਤਮ ਕੀਤਾ ਜਾਵੇ ਅਤੇ ਉਹ ਸਰਹੱਦ ਤੋਂ ਪਾਰ ਪ੍ਰਵਾਸ ਨਾ ਕਰ ਸਕਣ ਪਰ ਸਰਕਾਰਾਂ ਦੁਆਰਾ ਇਸ ਦੀ ਕੋਈ ਪੈਰਵਾਈ ਨਹੀਂ ਕੀਤੀ ਗਈ । 

ਪੜ੍ਹੋ ਇਹ ਵੀ ਖਬਰ - ਪਹਿਲਾਂ ਤੋਂ ਆਰਥਿਕ ਤੰਗੀਆਂ ਦੇ ''ਝੰਬੇ'' ਕਿਸਾਨਾਂ ਨੂੰ ਲੁੱਟਣ ਲਈ ਸ਼ਰਾਰਤੀ ਅਨਸਰਾਂ ਨੇ ਲੱਭਿਆ ਨਵਾਂ ਰਾਹ

ਪੰਜਾਬ ਸਰਕਾਰ ਨੇ ਟਿੱਡੀ ਦਲ ਤੇ ਕਾਬੂ ਪਾਉਣ ਲਈ 10 ਵਿਭਾਗਾਂ ਨੂੰ ਚੁਣਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਡਰ ਇਸ ਗੱਲ ਦਾ ਹੈ ਕਿ ਕੋਰੋਨਾ ਵਰਗੀ ਮਹਾਮਾਰੀ ਦੇ ਹੁੰਦਿਆਂ ਵੱਡੇ-ਵੱਡੇ ਵਾਅਦੇ ਕਰਨ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿਚ ਰੁਲੀਆਂ । ਵਿਕਰੀ ਨਾ ਹੋਣ ਕਰਕੇ ਬਹੁਤੇ ਕਿਸਾਨਾਂ ਨੇ ਆਪਣੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਖੇਤਾਂ ਵਿਚ ਹੀ ਵਾਹ ਦਿੱਤਾ। ਇਸੇ ਤਰ੍ਹਾਂ ਜੇਕਰ ਟਿੱਡੀ ਦਲ ਦੇ ਹਮਲੇ ਦੀ ਆਫਤ ਫ਼ਸਲਾਂ ’ਤੇ ਆ ਗਈ ਤਾਂ ਕੀ ਸਰਕਾਰ ਦਾ ਐਕਸ਼ਨ ਪਲਾਨ ਸਾਰਥਕ ਤਰੀਕੇ ਨਾਲ ਕੰਮ ਕਰੇਗਾ ? ਜੇਕਰ ਟਿੱਡੀ ਦਲ ਦੇ ਹਮਲੇ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਰਕਾਰ ਨੂੰ ਕਿਸਾਨਾਂ ਲਈ ਆਰਥਿਕ ਪੈਕੇਜ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਫ਼ਸਲਾਂ ਦੇ ਬੀਮੇ ਦੇ ਨਾਲ-ਨਾਲ ਹਮਲੇ ’ਤੇ ਕਾਬੂ ਪਾਉਣ ਲਈ ਕੀਤੀਆਂ ਸਪਰੇਹਾਂ ਦਾ ਮਨੁੱਖੀ ਅਤੇ ਘਰੇਲੂ ਜਾਨਵਰਾਂ ਦਾ ਸਹਿਤ ਬੀਮਾ ਵੀ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਘਰਾਂ ਨੂੰ ਪੈਦਲ ਜਾਂਦਿਆਂ ਰੋਜ਼ਾਨਾ 4 ਪ੍ਰਵਾਸੀਆਂ ਦੀ ਹੋਈ ਮੌਤ (ਵੀਡੀਓ)

ਪੜ੍ਹੋ ਇਹ ਵੀ ਖਬਰ - ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ‘ਕੇਲੇ ਦੇ ਛਿਲਕੇ’, ਮੋਟਾਪੇ ਨੂੰ ਵੀ ਕਰੇ ਘੱਟ


author

rajwinder kaur

Content Editor

Related News