ਸਿਵਲ ਹਸਪਤਾਲ ਦਾ ਮਾੜਾ ਹਾਲ, ਅੱਧੇ-ਅਧੂਰੇ ਪ੍ਰਬੰਧਾਂ ਨਾਲ ਕੋਰੋਨਾ ਦਾ ਇਲਾਜ ਕਿਵੇਂ ਹੋਵੇਗਾ ਸੰਭਵ

Friday, Apr 10, 2020 - 10:11 AM (IST)

ਸਿਵਲ ਹਸਪਤਾਲ ਦਾ ਮਾੜਾ ਹਾਲ, ਅੱਧੇ-ਅਧੂਰੇ ਪ੍ਰਬੰਧਾਂ ਨਾਲ ਕੋਰੋਨਾ ਦਾ ਇਲਾਜ ਕਿਵੇਂ ਹੋਵੇਗਾ ਸੰਭਵ

ਫਿਰੋਜ਼ਪੁਰ (ਪਰਮਜੀਤ) - ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਅਸੀਂ ਇਸ ’ਤੇ ਮੁਕੰਮਲ ਲਾਕਡਾਊਨ ਕਰ ਕੇ ਹੀ ਕਾਬੂ ਪਾ ਸਕਦੇ ਹਾਂ। ਪਾਜ਼ੇਟਿਵ ਮਰੀਜ਼ ਆਉਣ ’ਤੇ ਅਸੀਂ ਇਸ ਨੂੰ ਕਿਸਮਤ ਦੇ ਸਹਾਰੇ ਨਹੀਂ ਛੱਡ ਸਕਦੇ, ਕਿਉਂਕਿ ਜ਼ਿਲਾ ਹੈੱਡ ਕੁਆਰਟਰ ਦੇ ਸਿਵਲ ਹਸਪਤਾਲ ’ਚ ਇਕ ਵੀ ਵੈਂਟੀਲੇਟਰ ਨਹੀਂ ਹੈ। ਜੇਕਰ ਕੋਈ ਵੀ ਪਾਜ਼ੇਟਿਵ ਕੇਸ ਇਥੇ ਆ ਗਿਆ ਤਾਂ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁਲ ਜਾਣਗੇ। ਸਿਵਲ ਹਸਪਤਾਲ ਪ੍ਰਸ਼ਾਸਨ ਦੇ ਕੋਲ ਉਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਰੈਫਰ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਸੰਭਾਵਿਤ ਲੱਛਣ ਪਹਿਲੇ ਦਿਨਾਂ ’ਚ ਤਾਂ ਬਹੁਤ ਘੱਟ ਦਿਖਾਈ ਦਿੰਦੇ ਹਨ ਅਤੇ ਜਦੋਂ ਵੀ ਮਰੀਜ਼ ਗੰਭੀਰ ਹਾਲਤ ’ਚ ਹਸਪਤਾਲ ਆਉਂਦਾ ਹੈ ਤਾਂ ਉਸ ਨੂੰ ਵੈਂਟੀਲੇਟਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੈ, ਜੋ ਜ਼ਿਲਾ ਹੈੱਡ ਕੁਆਰਟਰ ’ਤੇ ਮੌਜੂਦ ਨਹੀਂ ਹੈ। ਸਿਵਲ ਹਸਪਤਾਲ ’ਚ ਹੋਰ ਸਮੱਸਿਆਵਾਂ ਦੀ ਵੀ ਭਰਮਾਰ ਹੈ।

ਪੜ੍ਹੋ ਇਹ ਵੀ ਖਬਰ - ਕਣਕ ਨੂੰ ਅੱਗ ਲੱਗਣ ਤੋਂ ਬਚਾਓ! ਰੱਖੋ ਇਨ੍ਹਾਂ ਗੱਲਾਂ ਦਾ ਧਿਆਨ : ਪੀ. ਏ. ਯੂ. ਮਾਹਿਰ     

ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’

ਆਈਸੋਲੇਸ਼ਨ ਵਾਰਡ ਦੇ ਸਾਹਮਣੇ ਗੰਦੇ ਪਾਣੀ ਦਾ ਬਣਿਆ ਤਲਾਬ
ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸ਼ਹਿਰ ਦਾ ਸਿਵਲ ਹਸਪਤਾਲ ਹਾਊਸਿੰਗ ਬੋਰਡ ਕਾਲੋਨੀ ’ਚ ਸਥਿਤ ਹੈ। ਇਸ ਹਸਪਤਾਲ ’ਚ ਸਫਾਈ ਵਿਵਸਥਾ ਸਣੇ ਹੋਰ ਕਈ ਤਰ੍ਹਾਂ ਦੀਆਂ ਖਾਮੀਆਂ ਮੌਜੂਦ ਹਨ, ਜੋ ਹਸਪਤਾਲ ਪ੍ਰਸ਼ਾਸਨ ਦੀਆਂ ਕੋਰੋਨਾ ਖਿਲਾਫ ਤਿਆਰੀਆਂ ਦੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਸਾਹਮਣੇ ਗੰਦਾ ਪਾਣੀ ਖੜ੍ਹਾ ਹੋਣ ਨਾਲ ਤਲਾਬ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਨੂੰ ਅਜੇ ਤੱਕ ਹਸਪਤਾਲ ਪ੍ਰਸ਼ਾਸਨ ਨੇ ਕੱਢਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ, ਜੋ ਪ੍ਰਸ਼ਾਸਨ ਦੀ ਕੋਰੋਨਾ ਨਾਲ ਲੜਾਈ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਪ੍ਰਸ਼ਾਸਨ ਨੇ ਚਾਹੇ ਕੋਰੋਨਾ ਨਾਲ ਲੜਨ ਲਈ ਡਾਕਟਰਾਂ ਦੀ ਪੂਰੀ ਟੀਮ ਲੱਗਾ ਦਿੱਤੀ ਹੈ ਪਰ ਪੂਰੀ ਸਹੂਲਤਾਂ ਮੌਜੂਦ ਨਾ ਹੋਣ ਕਾਰਣ ਅਧੂਰੇ ਪ੍ਰਬੰਧਾਂ ਨਾਲ ਕੋਰੋਨਾ ਮਰੀਜ਼ ਦਾ ਇਲਾਜ ਕਿਵੇਂ ਸੰਭਵ ਹੈ।

PunjabKesari

ਹਸਪਤਾਲ ’ਚ ਕੁਲ 33 ਪੀ. ਪੀ. ਈ. ਕਿੱਟਾਂ ਮੌਜੂਦ : ਗੁਰਮੇਲ ਸਿੰਘ
ਜਦੋਂ ਇਸ ਸਬੰਧ ’ਚ ਆਈਸੋਲੇਸ਼ਨ ਵਾਰਡ ਦੀ ਡਿਊਟੀ ’ਤੇ ਤਾਇਨਾਤ ਸਟਾਫ ਨਰਸ ਮੇਲ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਕੁਲ 33 ਪੀ.ਪੀ.ਈ. ਕਿੱਟਾਂ ਹਨ ਅਤੇ ਆਈਸੋਲੇਸ਼ਨ ਵਾਰਡ ਨੰ. 54 ਬੈੱਡ ਹਨ ਪਰ ਸਾਡੇ ਕੋਲ ਕੋਈ ਵੀ ਵੈਂਟੀਲੇਟਰ ਨਹੀਂ ਹੈ। ਹੁਣ ਤੱਕ ਹਸਪਤਾਲ ’ਚ 5 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਦੀ ਫਰੀਦਕੋਟ ’ਚ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਪਰ ਉਹ ਵੀ ਕੋਰੋਨਾ ਪੀੜਤ ਨਹੀਂ ਸੀ। ਇਸ ਤੋਂ ਇਲਾਵਾ ਸਾਡੇ ਕੋਲ ਅਜੇ ਤੱਕ ਕੋਈ ਵੀ ਮਰੀਜ਼ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਕਿੱਟ ਇਕ ਵਾਰ ਹੀ ਵਰਤੋਂ ’ਚ ਆਉਂਦੀ ਹੈ ਅਤੇ ਦਿਨ ’ਚ 3 ਸ਼ਿਫਟਾਂ ’ਚ ਕੰਮ ਹੋ ਰਿਹਾ ਹੈ। ਉਸ ਹਿਸਾਬ ਨਾਲ ਜੇਕਰ ਕੋਈ ਮਰੀਜ਼ ਆ ਜਾਵੇ ਤਾਂ ਇਹ ਕਿੱਟ ਕਿੰਨੇ ਦਿਨ ਚਲੇਗੀ।

ਪੜ੍ਹੋ ਇਹ ਵੀ ਖਬਰ -  ਫ਼ਤਹਿਗੜ੍ਹ ਸਹਿਬ ਦੀ ਇਸ ਸਬਜ਼ੀ ਮੰਡੀ ’ਚ ਆ ਰਹੇ ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ 

ਪੜ੍ਹੋ ਇਹ ਵੀ ਖਬਰ - ਫ਼ਤਹਿਗੜ੍ਹ ਸਹਿਬ ਦੀ ਇਸ ਸਬਜ਼ੀ ਮੰਡੀ ’ਚ ਆ ਰਹੇ ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ 

ਹਸਪਤਾਲ ਦੇ ਨਾਲ ਲੱਗਦਾ ਕੂੜੇ ਦਾ ਡੰਪਿੰਗ ਗਰਾਊਂਡ ਬੀਮਾਰੀਆਂ ਨੂੰ ਦੇ ਰਿਹੈ ਸੱਦਾ
ਹਸਪਤਾਲ ਦੀ ਅੱਧੀ-ਅਧੂਰੀ ਬਿਲਡਿੰਗ ਅਤੇ ਸਟਾਫ ਦੀ ਕਮੀ ਅਤੇ ਹਸਪਤਾਲ ਦੀ ਦੀਵਾਰ ਦੇ ਬਿਲਕੁਲ ਨਾਲ ਬਣਿਆ ਕੂੜੇ-ਕਰਕਟ ਦਾ ਡੰਪਿੰਗ ਗਰਾਊਂਡ ਮਹਾਮਾਰੀ ਦੇ ਫੈਲਣ ’ਚ ਮਦਦਗਾਰ ਬਣਿਆ ਹੋਇਆ ਹੈ। ਸਿਵਲ ਹਸਪਤਾਲ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਕੂੜੇ-ਕਰਕਟ ਦੇ ਵਿਸ਼ਾਲ ਢੇਰਾਂ ਦੇ ਦਰਸ਼ਨ ਹੋ ਜਾਂਦੇ ਹਨ, ਜੋ ਬੀਮਾਰੀ ਫੈਲਾਉਣ ਦਾ ਇਕ ਜ਼ਰੀਆ ਬਣ ਰਹੇ ਹਨ। ਸਿਵਲ ਹਸਪਤਾਲ ਦੇ ਅੰਦਰ ਰਹਿ ਰਹੇ ਕਰਮਚਾਰੀਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਇਸ ਡੰਪਿੰਗ ਗਰਾਊਂਡ ਦੀ ਵਜ੍ਹਾ ਨਾਲ ਕਰਮਚਾਰੀਆਂ ਦੇ ਪਰਿਵਾਰਾਂ ਦਾ ਘਰ ਦੇ ਅੰਦਰ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਇਸ ਡੰਪਿੰਗ ਗਰਾਊਂਡ ਦੀ ਘਰ ਤੋਂ ਦੂਰੀ ਸਿਰਫ 5 ਫੁਟ ਹੈ। ਉਨ੍ਹਾਂ ਕਿਹਾ ਕਿ ਜਿਥੇ ਪ੍ਰਸ਼ਾਸਨ ਵਲੋਂ ਕਰਫਿਊ ਲਾ ਕੇ ਉਨ੍ਹਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ, ਉਥੇ ਇਹ ਕੂੜੇ ਦੇ ਵੱਡੇ ਢੇਰ ਉਨ੍ਹਾਂ ਨੂੰ ਘਰਾਂ ਤੋਂ ਦੂਰ ਜਾਣ ਲਈ ਮਜਬੂਰ ਕਰ ਰਹੇ ਹਨ। ਇਕ ਤਾਂ ਹਸਪਤਾਲ ਦੇ ਅੰਦਰ ਡਿਊਟੀ ਦੌਰਾਨ ਕੋਰੋਨਾ ਦਾ ਡਰ ਹੈ, ਜੇਕਰ ਉਸ ਤੋਂ ਬਚ ਗਏ ਤਾਂ ਇਹ ਕੂੜੇ ਦੇ ਵੱਡੇ-ਵੱਡੇ ਢੇਰ ਹੋਰ ਕਿਸੇ ਮਹਾਮਾਰੀ ਨੂੰ ਸੱਦਾ ਦੇ ਦੇਣਗੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਇਥੋਂ ਦੀ ਕਿਥੇ ਹੋਰ ਤਬਦੀਲ ਕੀਤਾ ਜਾਵੇ।


author

rajwinder kaur

Content Editor

Related News