ਲਾਕ ਡਾਊਨ ''ਚ ਫਸੇ ਲੋਕਾਂ ਨੂੰ ਲੈਣ ਆ ਰਹੀ ਗੱਡੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ

Wednesday, Apr 29, 2020 - 02:27 PM (IST)

ਲਾਕ ਡਾਊਨ ''ਚ ਫਸੇ ਲੋਕਾਂ ਨੂੰ ਲੈਣ ਆ ਰਹੀ ਗੱਡੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ

ਮਲੋਟ (ਜੁਨੇਜਾ) : ਅੱਜ ਸਵੇਰੇ ਮਲੋਟ–ਸ੍ਰੀ ਮੁਕਤਸਰ ਸਾਹਿਬ ਸ਼ਾਹ ਮਾਰਗ 'ਤੇ ਇਕ ਟਰੈਵਲ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸਦਾ ਦੂਸਰਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਇਕ ਸ਼ੈਵਰਲੈਟ ਟਰੈਵਲ ਗੱਡੀ ਨੰਬਰ ਐੱਚ. ਸੀ. 54ਬੀ 7457 ਸਰਕਾਰੀ ਪਾਸ ਲੈ ਕੇ ਹਨੂੰਮਾਨਗੜ੍ਹ ਵਿਚ ਫਸੇ ਸ਼ਰਧਾਲੂਆਂ ਨੂੰ ਲੈਣ ਜਾ ਰਹੀ ਸੀ ਕਿ ਈਨਾਖੇੜਾ ਨਜ਼ਦੀਕ ਉਹ ਇਕ ਮੋਟਰਸਾਈਕਲ ਪੀ. ਬੀ. 30ਜੀ 4276 ਨਾਲ ਟਕਰਾ ਗਈ। 

ਮੋਟਰਸਾਈਕਲ ਸਵਾਰ ਵਿਅਕਤੀਆਂ 'ਚੋਂ ਸ਼ਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਰੁਪਾਣਾ ਦੀ ਮੌਤ ਹੋ ਗਈ ਜਦ ਕਿ ਉਸਦਾ ਸਾਥੀ ਕਰਨੈਲ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਧਿਗਾਣਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ। ਜ਼ਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਅਤੇ ਮ੍ਰਿਤਕ ਕਿਸੇ ਖਰੀਦ ਏਜੰਸੀ ਨਾਲ ਢੋਆ-ਢੁਆਈ ਦੇ ਕੰਮ ਲਈ ਜੁੜੇ ਹੋਏ ਸਨ ਅਤੇ ਉਹ ਮੋਟਰਸਾਈਕਲ 'ਤੇ ਮਜ਼ਦੂਰ ਲੈਣ ਜਾ ਰਹੇ ਸਨ। ਇਸ ਮਾਮਲੇ ਵਿਚ ਗਿੱਦੜਬਾਹਾ ਪੁਲਸ ਨੇ ਮੌਕੇ 'ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਪੜਤਾਲ ਉਪਰੰਤ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News