ਪਲਟਿਆ ਛੋਟਾ ਹਾਥੀ, ਕਈ ਜ਼ਖ਼ਮੀ
Thursday, Apr 05, 2018 - 06:30 AM (IST)

ਜਲੰਧਰ, (ਸ਼ੋਰੀ)— ਪਿੰਡ ਜੰਡਿਆਲਾ ਰੋਡ ਨੇੜੇ ਸਕੂਟਰੀ ਨੂੰ ਬਚਾਉਂਦੇ ਹੋਏ ਛੋਟੇ ਹਾਥੀ ਦਾ ਸੰਤੁਲਨ ਵਿਗੜ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿਚ ਦੋ ਦਰਜਨ ਤੋਂ ਵੱਧ ਲੋਕ ਸਵਾਰ ਸਨ।
ਉਸ ਵਿਚ ਸਵਾਰ ਕੁਝ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਬਾਕੀ ਲੋਕ ਵਾਲ-ਵਾਲ ਬਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਦੀ ਪਛਾਣ ਸੁਮਨ ਪਤਨੀ ਪ੍ਰੇਮ, ਨਿਰਮਲਾ, ਬਿੰਦਰ ਅਤੇ ਸ਼ੀਲਾ ਵਾਸੀ ਚੂਹੇਕੀ ਨੂਰਮਹਿਲ ਵਜੋਂ ਹੋਈ। ਜ਼ਖਮੀ ਸੁਮਨ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੋਂ ਵਾਪਸ ਪਰਤ ਰਹੇ ਸਨ ਕਿ ਅਚਾਨਕ ਸਕੂਟਰੀ ਚਾਲਕ ਨੇ ਗਲਤ ਡਰਾਈਵਿੰਗ ਕਰਦਿਆਂ ਗੱਡੀ ਦੇ ਅੱਗੇ ਲਗਾ ਦਿੱਤੀ ਜਿਸ ਕਾਰਨ ਛੋਟੇ ਹਾਥੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਿਆ।