ਲਾਇਸੈਂਸੀ ਰਿਵਾਲਵਰ ਨਾਲ ਵਿਆਹ ਸਮਾਗਮ ਦੇ ਬਾਹਰ ਫਾਇਰ ਕਰਨ ਵਾਲਾ ਕਾਬੂ

Wednesday, Mar 21, 2018 - 10:44 AM (IST)

ਲਾਇਸੈਂਸੀ ਰਿਵਾਲਵਰ ਨਾਲ ਵਿਆਹ ਸਮਾਗਮ ਦੇ ਬਾਹਰ ਫਾਇਰ ਕਰਨ ਵਾਲਾ ਕਾਬੂ

ਗੁਰਦਾਸਪੁਰ (ਵਿਨੋਦ, ਦੀਪਕ) - ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਵਿਆਹ ਸਮਾਗਮ 'ਚ ਫਾਇਰ ਕਰਨ ਵਾਲੇ ਮੁਲਜ਼ਮ ਨੂੰ ਭੈਣੀ ਮੀਆਂ ਖਾਂ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ 'ਚ ਤਾਇਨਾਤ ਸਬ-ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਜਦੋਂ ਪਿੰਡ ਝੰਡਾ ਲੁਭਾਣਾ ਤੋਂ ਚੱਕ ਸ਼ਰੀਫ ਵੱਲ ਜਾ ਰਹੇ ਸਨ ਤਾਂ ਲਿੰਕ ਰੋਡ ਚੱਕ ਸ਼ਰੀਫ 'ਤੇ ਜੇ. ਪੀ. ਪੈਲੇਸ ਦੇ ਬਾਹਰ ਫਾਇਰ ਹੋਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਇਕ ਵਿਅਕਤੀ ਹੱਥ 'ਚ ਰਿਵਾਲਵਰ ਲੈ ਕੇ ਭੰਗੜਾ ਪਾ ਰਿਹਾ ਸੀ। ਉਸ ਤੋਂ ਰਿਵਾਲਵਰ ਲੈ ਕੇ ਜਦੋਂ ਜਾਂਚ ਕੀਤੀ ਤਾਂ ਉਸ 'ਚ ਇਕ ਕਾਰਤੂਸ ਦਾ ਖੋਲ ਪਾਇਆ ਗਿਆ, ਜਿਸ ਵਿਅਕਤੀ ਦੇ ਹੱਥ 'ਚ ਰਿਵਾਲਵਰ ਸੀ, ਉਸ ਨੇ ਆਪਣੀ ਪਛਾਣ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਰਾਮ ਨਗਰ ਅੰਮ੍ਰਿਤਸਰ ਦੱਸੀ, ਜਦੋਂ ਮੁਲਜ਼ਮ ਤੋਂ ਰਿਵਾਲਵਰ ਸਬੰਧੀ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਰਿਵਾਲਵਰ ਉਸ ਦੇ ਪਿਤਾ ਸੁਰਜੀਤ ਸਿੰਘ ਦੇ ਨਾਂ 'ਤੇ ਹੈ ਅਤੇ ਉਹ ਅੰਮ੍ਰਿਤਸਰ 'ਚ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਬਲਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।


Related News