ਪਹਿਲਾਂ ਲਾਇਸੈਂਸ ਦਿੱਤਾ ਬਾਅਦ ’ਚ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀ ਸ਼੍ਰੋਅਦ : ਜਾਖੜ

Saturday, Mar 06, 2021 - 12:04 PM (IST)

ਫਾਜ਼ਿਲਕਾ (ਨਾਗਪਾਲ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਨਸ਼ਨੀਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਫਾਜ਼ਿਲਕਾ ਉਪਮੰਡਲ ਦੇ ਪਿੰਡ ਹੀਰਾਂ ਵਾਲੀ ’ਚ ਜਿਸ ਸ਼ਰਾਬ ਫੈਕਟਰੀ ਦਾ ਵਿਰੋਧ ਇਲਾਕੇ ਦੇ 2 ਦਰਜ਼ਨ ਤੋਂ ਵੱਧ ਪਿੰਡਾਂ ਦੇ ਵਾਸੀ ਕਰ ਰਹੇ ਹਨ। ਅਸਲ ’ਚ ਉਕਤ ਫੈਕਟਰੀ ਦਾ ਲਾਇਸੈਂਸ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਪਿੱਛਲੀ ਸਰਕਾਰ ਨੇ ਹੀ 28 ਅਗਸਤ 2015 ਨੂੰ ਦਿੱਤਾ ਸੀ।

ਇਹ ਵੀ ਪੜ੍ਹੋ ਖੇਤੀ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ, ਪਿੰਡ ਸਿਰਸੜੀ ਦੇ ਨਾਇਬ ਸਿੰਘ ਦੀ ਹੋਈ ਮੌਤ

ਉਸ ਸਮੇਂ ਆਬਕਾਰੀ ਵਿਭਾਗ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਨਾਂ ਨੇ ਹੀਰਾਂ ਵਾਲੀ ਅਤੇ ਆਸਪਾਸ ਦੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਕੇ ਇੱਥੇ ਸ਼ਰਾਬ ਫੈਕਟਰੀ ਦਾ ਲਾਇਸੈਂਸ ਦਿੱਤਾ ਸੀ, ਉਹੀ ਲੋਕ ਅੱਜ ਲੋਕਾਂ ਦੇ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਹਨ ਪਰ ਲੋਕ ਹੁਣ ਇਨ੍ਹਾਂ ਦੀ ਰਾਜਨੀਤਿਕ ਚਾਲਾਂ ਨੂੰ ਸਮਝ ਗਏ ਹਨ। ਇਹ ਲਾਇਸੈਂਸ ਅਕਾਲੀ ਦਲ ਦੇ ਕਿਸੀ ਚਹੇਤੇ ਨੂੰ ਦਿੱਤਾ ਗਿਆ ਹੈ। ਅਕਾਲੀ ਦਲ ਉਨ੍ਹਾਂ ਲੋਕਾਂ ਦੇ ਨਾਂ ਜਨਤਕ ਕਰੇ, ਜਿਨਾਂ ਦੀ ਸਿਫਾਰਿਸ਼ ’ਤੇ ਆਪਣੇ ਚਹੇਤਿਆਂ ਨੂੰ ਇਸ ਤਰ੍ਹਾਂ ਦੇ ਲਾਇਸੈਂਸ ਦਿੱਤੇ ਗਏ ਸਨ, ਜੋ ਅੱਗੇ ਲਾਇਸੈਂਸ ਸ਼ਰ੍ਹੇਆਮ ਵੇਚ ਹਨ।ਉਨ੍ਹਾਂ ‘ਆਪ’ਦੇ ਆਗੂਆਂ ’ਤੇ ਵੀ ਹਮਲਾ ਕਰਦਿਆਂ ਕਿਹਾ ਕਿ ਉਹ ਹੀਰਾਂ ਵਾਲੀ ’ਚ ਤਾਂ ਕਹਿ ਕੇ ਆਏ ਸਨ ਕਿ ਅਸੀਂ ਵਿਧਾਨ ਸਭਾ ’ਚ ਮੁੱਦਾ ਚੁੱਕਾਂਗੇ ਪਰ ਅਸਲ ’ਚ ਵਿਧਾਨ ਸਭਾ ’ਚ ਇਹ ਮੁੱਦਾ ਫਾਜ਼ਿਲਕਾ ਦੇ ਨੁਮਾਇੰਦੇ ਅਤੇ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਹੀ ਚੁੱਕਿਆ ਹੈ।

ਇਹ ਵੀ ਪੜ੍ਹੋ ਤਿੰਨ ਸਾਲ ਬਾਅਦ ਮਨੀਲਾ ਤੋਂ ਪਰਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News