ਕਾਂਗਰਸ ਪੰਜਾਬ ਦੀ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲਈ ਵਚਨਬੱਧ : ਅਵਤਾਰ ਹੈਨਰੀ
Tuesday, Jan 02, 2018 - 11:24 AM (IST)

ਜਲੰਧਰ (ਚੋਪੜਾ)— ਨਵੇਂ ਸਾਲ ਮੌਕੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਅਤੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਦੇ ਦਫਤਰ ਕਰਤਾਰ ਬੱਸ ਸਰਵਿਸ ਵਿਚ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਵਿਚ ਪੰਜਾਬ ਦੇ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਦੌਰਾਨ ਹੈਨਰੀ ਪਰਿਵਾਰ ਸਣੇ ਸਮੂਹ ਕੌਂਸਲਰਾਂ ਤੇ ਕਾਂਗਰਸੀ ਆਗੂਆਂ ਨੇ ਗੁਰੂ ਚਰਨਾਂ ਵਿਚ ਹਾਜ਼ਰੀ ਲਾਈ। ਅਵਤਾਰ ਹੈਨਰੀ ਨੇ ਨਾਰਥ ਹਲਕੇ ਦੇ ਸਮੂਹ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲਈ ਵਚਨਬੱਧ ਹੈ ਅਤੇ 2018 ਵਿਚ ਕੈਪਟਨ ਅਮਰਿੰਦਰ ਸਰਕਾਰ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰੇਗੀ। ਅੰਤ ਵਿਚ ਸੰਗਤ ਲਈ ਅਤੁੱਟ ਲੰਗਰ ਵੀ ਲਾਇਆ ਗਿਆ। ਇਸ ਮੌਕੇ ਹਰਿੰਦਰ ਕੌਰ, ਹਰਸੀਰਤ ਸੰਘੇੜਾ, ਜ਼ੋਰਾਵਰ ਸੰਘੇੜਾ, ਜਸ਼ਨ ਸੰਘੇੜਾ, ਰਹਿਮਤ ਸੰਘੇੜਾ ਅਤੇ ਗਿਆਨ ਚੰਦ ਸੋਢੀ, ਦੇਸ ਰਾਜ ਜੱਸਲ, ਨਿਰਮਲ ਸਿੰਘ ਨਿੰਮਾ, ਓਮ ਪ੍ਰਕਾਸ਼, ਸਲਿਲ ਬਾਹਰੀ (ਕੌਂਸਲਰਪਤੀ), ਰਾਜਵਿੰਦਰ ਸਿੰਘ ਰਾਜਾ, ਦੀਪਕ ਸ਼ਾਰਦਾ, ਸੁਸ਼ੀਲ ਕਾਲੀਆ, ਰੀਟਾ ਸ਼ਰਮਾ, ਅਵਤਾਰ ਸਿੰਘ, ਬੱਬੀ ਚੱਢਾ, ਬੱਬੀ ਨੀਲਕੰਠ (ਸਾਰੇ ਕੌਂਸਲਰ), ਵਪਾਰ ਸੈੱਲ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਲੱਕੀ, ਪਰਮਜੀਤ ਸਿੰਘ ਪੰਮਾ, ਮੋਹਿੰਦਰ ਸਿੰਘ ਗੁੱਲੂ, ਕੁਲਦੀਪ ਭੁੱਲਰ, ਰਾਕੇਸ਼ ਗੰਨੂ, ਕੰਵਲਪ੍ਰੀਤ ਸਿੰਘ ਖਾਲਸਾ, ਕਾਮਰੇਡ ਰਾਜ ਕੁਮਾਰ, ਡਾ. ਤਰਸੇਮ ਲਾਲ ਭਾਰਦਵਾਜ, ਸੁੱਖਾ ਮਕਸੂਦਾਂ, ਵਿੱਕੀ ਕੌਸ਼ਲ, ਬਲਵੰਤ ਸ਼ੇਰਗਿੱਲ, ਸੁਮਿਤ ਬੇਰੀ, ਰਮਿਤ ਦੱਤਾ, ਮਨੀ ਧੀਰ ਅਤੇ ਹੋਰ ਵੀ ਮੌਜੂਦ ਸਨ।