ਵਿਧਾਨ ਸਭਾ ''ਚ ਬੋਲੇ ਮੰਤਰੀ ਕਟਾਰੂ ਚੱਕ, ਪੰਜਾਬ ਵਿਚ ਐਕਟ 1972 ਸਖ਼ਤੀ ਨਾਲ ਲਾਗੂ
Tuesday, Mar 25, 2025 - 12:08 PM (IST)

ਚੰਡੀਗੜ੍ਹ : ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਦੌਰਾਨ ਵਿਧਾਇਕ ਨਰੇਸ਼ ਪੁਰੀ ਨੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਅਤੇ ਪੁਨਰਵਾਸ ਲਈ ਪੰਜਾਬ ਸਰਕਾਰ ਅੱਗੇ ਸਵਾਲ ਚੁੱਕਿਆ। ਜਿਸ 'ਦਾ ਜਵਾਬ ਦਿੰਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਜਾਨਵਰਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਦੇ ਨਾਲ-ਨਾਲ ਜੰਗਲੀ ਜੀਵ ਸਰੁੱਖਿਆ ਐਕਟ 1972 ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਜੇਕਰ ਕੋਈ ਵਾਇਓਲੇਸ਼ਨ ਜਾਂ ਘਪਲਾ ਕਰਦਾ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭੰਡਾਰੇ ਮੌਕੇ 6 ਲੱਖ ਦੇ ਕਰੀਬ ਸੰਗਤ ਪਹੁੰਚੀ ਡੇਰਾ ਬਿਆਸ, ਸਤਿਸੰਗ 'ਚ ਜਾਣੋ ਕੀ ਬੋਲੇ ਬਾਬਾ ਗੁਰਿੰਦਰ ਸਿੰਘ
ਮੰਤਰੀ ਨੇ ਦੱਸਿਆ ਕਿ ਇਸ ਦੇ ਚੱਲਦੇ ਹੁਣ ਤਕ ਪੰਜਾਬ ਵਿਚ 15 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਅਦਾਲਤਾਂ ਵਿਚ 32 ਕੇਸ ਚੱਲ ਰਹੇ ਹਨ। ਜਿਸ ਵਿਚ ਸ਼ਿਕਾਰੀ ਫੜੇ ਜਾਣ ਜਾਂ ਜਾਨਵਰਾਂ ਨਾਲ ਸਬੰਧਤ ਹੋਰ ਮਾਮਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਾਨਵਰਾਂ ਦੇ ਇਲਾਜ ਲਈ ਛੱਤਬੀੜ ਚਿੜੀਆਘਰ ਵਿਚ ਪੰਜਾਬ ਸਰਕਾਰ ਵਲੋਂ ਪਹਿਲਾ ਆਈ. ਸੀ. ਯੂ. ਯੂਨਿਟ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਆਸ ਸਾਡਾ ਰਿਜ਼ਰਵ ਏਰੀਆ ਹੈ, ਜਿੱਥੇ 3 ਡਾਲਫਿਨ ਹਨ ਅਤੇ 94 ਘੜਿਆਲ ਹਨ। ਜਿਨ੍ਹਾਂ ਦੀ ਸਰੁੱਖਿਆ ਲਈ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ ਰਾਸ਼ਨ ਕਾਰਡ ਦਾ ਮੁੱਦਾ, ਸਰਕਾਰ ਨੇ ਦੱਸਿਆ ਕਦੋਂ ਦਰਜ ਹੋਣ ਨਵ ਜੰਮੇ ਬੱਚਿਆਂ ਦੇ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e