31 ਮਾਰਚ ਤੱਕ ਪੂਰਾ ਹੋਵੇਗਾ ''ਐੱਲ. ਈ. ਡੀ. ਸਟਰੀਟ ਲਾਈਟਾਂ'' ਦਾ ਪ੍ਰਾਜੈਕਟ

Thursday, Dec 12, 2019 - 12:26 PM (IST)

31 ਮਾਰਚ ਤੱਕ ਪੂਰਾ ਹੋਵੇਗਾ ''ਐੱਲ. ਈ. ਡੀ. ਸਟਰੀਟ ਲਾਈਟਾਂ'' ਦਾ ਪ੍ਰਾਜੈਕਟ

ਲੁਧਿਆਣਾ (ਹਿਤੇਸ਼) : ਸੋਡੀਅਮ ਦੀ ਜਗ੍ਹਾ ਐੱਲ. ਈ. ਡੀ. ਲਾਈਟਾਂ ਦੇ ਅੱਧ 'ਚ ਲਟਕੇ ਪ੍ਰਾਜੈਕਟ ਨੂੰ ਪੂਰਾ ਕਰਾਉਣ ਲਈ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਦਖਲ ਦਿੱਤਾ ਹੈ, ਜਿਸ ਦੇ ਤਹਿਤ ਉਨ੍ਹਾਂ ਵਲੋਂ ਸਮਾਰਟ ਸਿਟੀ ਮਿਸ਼ਨ ਨਾਲ ਸਬੰਧਿਤ ਪ੍ਰਾਜੈਕਟਾਂ ਦੀ ਪ੍ਰੋਗਰੈੱਸ ਰੀਵਿਊ ਕੀਤੀ ਗਈ ਹੈ। ਇਸ ਸਬੰਧੀ ਬੁਲਾਈ ਗਈ ਬੈਠਕ ਦੌਰਾਨ ਐੱਲ. ਈ. ਡੀ. ਲਾਈਟਾਂ ਦੇ ਪ੍ਰਾਜੈਕਟ ਨੂੰ ਲੈ ਕੇ ਵੀ ਚਰਚਾ ਕੀਤੀ ਗਈ, ਜਿੱਥੇ ਡੀ. ਸੀ. ਨੇ ਕੰਪਨੀ ਨੂੰ ਜਲਦ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ 'ਤੇ ਕੰਪਨੀ ਦੇ ਅਧਿਕਾਰੀਆਂ ਨੇ 31 ਮਾਰਚ ਤੱਕ ਪ੍ਰਾਜੈਕਟ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਕੰਪਨੀ ਨੂੰ ਦੇਰੀ ਦੀ ਸੂਰਤ 'ਚ ਐਗਰੀਮੈਂਟ ਦੀਆਂ ਸ਼ਰਤਾਂ ਮੁਤਾਬਕ ਜ਼ੁਰਮਾਨਾ ਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ।


author

Babita

Content Editor

Related News