ਤਸਵੀਰਾਂ 'ਚ ਦੇਖੋ ਕਿਵੇਂ ਵੋਟਾਂ ਤੋਂ ਬਾਅਦ ਨੇਤਾਵਾਂ ਨੇ ਲਾਹਿਆ 'ਥਕੇਵਾਂ'
Tuesday, May 21, 2019 - 12:54 PM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਕਰੀਬ 2 ਮਹੀਨੇ ਦਿਨ-ਰਾਤ ਇਕ ਕਰਨ ਵਾਲੇ ਲੋਕ ਸਭਾ ਉਮੀਦਵਾਰਾਂ ਨੇ ਵੋਟਾਂ ਖਤਮ ਤੋਂ ਬਾਅਦ ਆਪਣੀ ਥਕਾਨ ਪਰਿਵਾਰ 'ਚ ਬੈਠ ਕੇ ਉਤਾਰੀ ਅਤੇ ਪਰਿਵਾਰ ਨਾਲ ਫੁਰਸਤ ਦੇ ਪਲ ਗੁਜ਼ਾਰੇ, ਹਾਲਾਂਕਿ 23 ਮਈ ਨੂੰ ਚੋਣਾਂ ਦਾ ਨਤੀਜਾ ਆਉਣ ਤੱਕ 72 ਘੰਟੇ ਦਾ ਇਹ ਸਫਰ ਉਮੀਦਵਾਰਾਂ ਲਈ ਲੰਘਾਉਣਾ ਮੁਸ਼ਕਲ ਹੋ ਰਿਹਾ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਭੱਜ-ਦੌੜ ਵੀ ਹੁਣ ਖਤਮ ਹੋ ਚੁੱਕੀ ਹੈ ਅਤੇ ਉਮੀਦਵਾਰ ਹੁਣ ਆਰਾਮ ਦੇ ਮੂਡ 'ਚ ਹਨ। ਉਮੀਦਵਾਰ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਗੁਜ਼ਾਰ ਰਹੇ ਹਨ।
ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਆਉਣ ਵਾਲੇ 2 ਦਿਨ ਘਰ 'ਚ ਰਹਿ ਕੇ ਆਰਾਮ ਫੁਰਮਾਉਣਗੇ।
ਚੰਡੀਗੜ੍ਹ ਤੋਂ 'ਆਪ' ਉਮੀਦਵਾਰ ਹਰਮੋਹਨ ਧਵਨ ਨੇ ਕਈ ਦਿਨਾਂ ਬਾਅਦ ਪਰਿਵਾਰ ਨਾਲ ਗੁਜ਼ਾਰਿਆ ਸਮਾਂ।
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੀ ਪਰਿਵਾਰ ਨਾਲ ਸਮਾਂ ਬਿਤਾਇਆ।
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਲਾਹਿਆ ਥਕੇਵਾਂ।
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਆਰਾਮ ਦੇ ਮੂਡ 'ਚ।
ਪਟਿਆਲਾ ਤੋਂ ਪੀ. ਡੀ. ਏ. ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਈ ਦਿਨਾਂ ਬਾਅਦ ਕੀਤਾ ਮਰੀਜ਼ਾਂ ਦਾ ਚੈੱਕਅਪ।
ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਘਰੇਲੂ ਜਾਨਵਰਾਂ ਨਾਲ ਕੀਤੀ ਮਸਤੀ।