ਪੰਜਾਬ ਪੱਧਰੀ ਕਾਲ ''ਤੇ ਵਕੀਲਾਂ ਕੀਤੀ ਹੜਤਾਲ
Wednesday, Dec 20, 2017 - 10:51 AM (IST)

ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ) - ਜ਼ਿਲਾ ਬਾਰ ਐਸੋਸੀਏਸ਼ਨ ਸੰਗਰੂਰ ਵੱਲੋਂ ਦਿੱਤੀ ਪੰਜਾਬ ਪੱਧਰ ਦੀ ਹੜਤਾਲ ਕਾਲ 'ਤੇ ਫਿਰੋਜ਼ਪੁਰ ਦੇ ਵਕੀਲਾਂ ਨੇ ਅਦਾਲਤਾਂ ਦਾ ਬਾਈਕਾਟ ਕੀਤਾ ਅਤੇ ਮੰਗ ਕੀਤੀ ਕਿ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਵੱਲੋਂ ਸੰਗਰੂਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਦਾ ਲਾਇਸੈਂਸ ਸਸਪੈਂਡ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਵਕੀਲ ਸ਼ਿਵਦੀਪ ਸਿੰਘ ਸੰਧੂ ਅਤੇ ਸੈਕਟਰੀ ਅਰਸ਼ਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਗਰੂਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਦਾ ਲਾਇਸੈਂਸ ਬਾਰ ਕੌਂਸਲ ਪੰਜਾਬ ਹਰਿਆਣਾ ਵੱਲੋਂ ਇਸ ਲਈ ਸਸਪੈਂਡ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਬਾਰ ਕੌਂਸਲ ਪੰਜਾਬ ਹਰਿਆਣਾ ਵੱਲੋਂ ਮਿਥੀ ਤਰੀਕ ਨੂੰ ਨਾ ਕਰਵਾ ਕੇ 22 ਦਸੰਬਰ ਨੂੰ ਕਿਉਂ ਕਰਵਾਈ ਹੈ।
ਮੰਡੀ ਲਾਧੂਕਾ, (ਸੰਧੂ) - ਬਾਰ ਐਸੋਸੀਏਸ਼ਨ ਜਲਾਲਾਬਾਦ ਨੇ ਅੱਜ ਮੁਕੰਮਲ ਕੰਮਕਾਜ ਠੱਪ ਰੱਖਿਆ ਅਤੇ ਸਥਾਨਕ ਵਕੀਲਾਂ ਵੱਲੋਂ ਕੋਈ ਵੀ ਕੰਮ-ਕਾਰ ਨਹੀਂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਬਖਸ਼ੀਸ਼ ਸਿੰਘ ਕਚੂਰਾ ਅਤੇ ਸੈਕਟਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਇਹ ਹੜਤਾਲ ਜ਼ਿਲਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪੰਜਾਬ ਪੱਧਰੀ ਦਿੱਤੇ ਹੜਤਾਲ ਦੇ ਸੱਦੇ 'ਤੇ ਕੀਤੀ ਗਈ ਹੈ ਅਤੇ ਵਕੀਲਾਂ ਵੱਲੋਂ ਆਪਣਾ ਅਦਾਲਤੀ ਕੰਮਕਾਜ ਮੁਕੰਮਲ ਤੌਰ 'ਤੇ ਬੰਦ ਰੱਖਿਆ ਗਿਆ ਹੈ। ਇਸ ਮੌਕੇ ਐਡਵੋਕੇਟ ਤਲਵਿੰਦਰ ਸਿੰਘ ਸਿੱਧੂ, ਪ੍ਰਦੀਪ ਚੁੱਘ, ਕੁਲਵਿੰਦਰ ਸਿੰਘ, ਇੰਦਰਜੀਤ ਮਦਾਨ, ਰੋਹਿਤ ਦਹੂਜਾ, ਹਰਭਜਨ ਕੰਬੋਜ, ਗੁਰਵਿੰਦਰ ਬੇਦੀ, ਪ੍ਰਭਦਿਆਲ ਕੰਬੋਜ, ਅਨੀਸ਼ ਗਗਨੇਜਾ ਆਦਿ ਵਕੀਲ ਹਾਜ਼ਰ ਸਨ।