ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਮੁਲਜ਼ਮ ਫਰੀਦਕੋਟ ਪੁਲਸ ਵੱਲੋਂ ਗਿ੍ਰਫ਼ਤਾਰ

Sunday, Dec 27, 2020 - 11:29 AM (IST)

ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਮੁਲਜ਼ਮ ਫਰੀਦਕੋਟ ਪੁਲਸ ਵੱਲੋਂ ਗਿ੍ਰਫ਼ਤਾਰ

ਫਰੀਦਕੋਟ (ਰਾਜਨ) : ਅੱਜ ਤੋਂ ਕਰੀਬ ਮਹੀਨਾ ਪਹਿਲਾਂ ਫ਼ਰੀਦਕੋਟ ਵਿਖੇ ਇਕ ਨੌਜਵਾਨ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨ ਦੇ ਮਾਮਲੇ ਦੀ ਜ਼ਿਲ੍ਹਾ ਪੁਲਸ ਵੱਲੋਂ ਗੁੱਥੀ ਨੂੰ ਸੁਲਝਾਉਂਦਿਆਂ ਇਕ ਗੈਂਗਸਟਰ ਪਵਨ ਨੇਹਰਾ ਜਿਸ ਨੂੰ ਹਰਿਆਣਾ ਪੁਲਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਸਥਾਨਕ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਵਿਖੇ ਲਿਆ ਕੇ ਫਰੀਦਕੋਟ ਫਾਇਰਿੰਗ ਕੇਸ ਵਿਚ ਇਸਦੀ ਗ੍ਰਿਫਤਾਰੀ ਪਾਉਣ ਉਪਰੰਤ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਵਾਜਪਾਈ ਦਾ ਜਨਮ ਦਿਨ ਮਨਾ ਰਹੀ ਭਾਜਪਾ ਦੀ ਕਿਸਾਨਾਂ ਨਾਲ ਖੜਕੀ, ਹੋਈ ਤੋੜ-ਭੰਨ

ਪੁਲਸ ਸੂਤਰਾਂ ਅਨੁਸਾਰ ਬੀਤੀ 11 ਨਵੰਬਰ ਨੂੰ ਤਲਵੰਡੀ ਰੋਡ ’ਤੇ ਫਰੀਦਕੋਟ ਨਿਵਾਸੀ ਰਜਤ ਕੁਮਾਰ ਸ਼ੈਫ਼ੀ ਨਾਮੀ ਨੌਜਵਾਨ ’ਤੇ ਫਾਇਰਿੰਗ ਹੋਈ ਸੀ ਜਿਸ ’ਤੇ ਪੁਲਸ ਵੱਲੋਂ ਦੋ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀਆਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ. ਵਕੀਲ ਸਿੰਘ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਗੈਂਗਸਟਰ ਪਵਨ ਨੇਹਰਾ ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ ’ਤੇ ਵੱਖ-ਵੱਖ ਸੂਬਿਆਂ ’ਚ ਪਹਿਲਾਂ ਹੀ 10 ਦੇ ਕਰੀਬ ਕਤਲ ਦੇ ਮੁਕੱਦਮੇ ਦਰਜ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਭਾਜਪਾ ਨੂੰ ਇਕ ਹੋਰ ਝਟਕਾ, ਹੁਣ ਇਸ ਲੀਡਰ ਨੇ ਪਾਰਟੀ ਛੱਡਣ ਦਾ ਕੀਤਾ ਐਲਾਨ

ਉਨ੍ਹਾਂ ਦੱਸਿਆ ਕਿ ਰਜਤ ਨੇਹਰਾ ਸ਼ੈਫ਼ੀ ’ਤੇ ਫਾਇਰਿੰਗ ਦੀ ਘਟਨਾ ਤੋਂ ਬਾਅਦ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਇਕ ਦੋਸ਼ੀ ਮਨਪ੍ਰੀਤ ਭਾਊ ਨੂੰ ਪੁਲਸ ਵੱਲੋਂ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਉਕਤ ਦੋਸ਼ੀ ਦੀ ਗਿ੍ਰਫ਼ਤਾਰੀ ਹਰਿਆਣਾ ਪੁਲਸ ਵੱਲੋਂ ਕਿਸੇ ਹੋਰ ਮਾਮਲੇ ’ਚ ਕੀਤੀ ਗਈ ਸੀ ਜਿਸ ’ਤੇ ਫਰੀਦਕੋਟ ਸੀ. ਆਈ. ਏ. ਪੁਲਸ ਟੀਮ ਵੱਲੋਂ ਜਦ ਇਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਇਸ ਨੇ ਮੰਨਿਆ ਕਿ ਉਕਤ ਫਾਇਰਿੰਗ ਦੀ ਘਟਨਾ ਨੂੰ ਇਸੇ ਨੇ ਹੀ ਅੰਜਾਮ ਦਿੱਤਾ ਸੀ। ਪੁਲਸ ਸੂਤਰਾਂ ਅਨੁਸਾਰ ਗੈਂਗਸਟਰ ਕੋਲੋਂ ਇਕ ਪਿਸਟਲ ਵੀ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਦਾ ਨਵਾਂ ਫਰਮਾਨ

 


author

Gurminder Singh

Content Editor

Related News