ਹਿਮਾਚਲ ’ਚ ਬਰਫ਼ਬਾਰੀ, ਪੰਜਾਬ ’ਚ ਭਾਰੀ ਮੀਂਹ ਨੇ ਬਦਲਿਆ ਮੌਸਮ, ਵਿਭਾਗ ਵੱਲੋਂ ਚਿਤਾਵਨੀ ਜਾਰੀ
Wednesday, Jun 07, 2023 - 05:22 PM (IST)
ਮਨਾਲੀ/ਲੁਧਿਆਣਾ/ਨਵੀਂ ਦਿੱਲੀ (ਰਮੇਸ਼/ਬਸਰਾ/ਭਾਸ਼ਾ) : ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਤੇ ਮਨਾਲੀ ਦੀਆਂ ਚੋਟੀਆਂ ’ਤੇ ਮੰਗਲਵਾਰ ਵੀ ਬਰਫ਼ਬਾਰੀ ਹੋਈ। ਮਨਾਲੀ ਅਤੇ ਪੂਰੀ ਉਝੀ ਘਾਟੀ ’ਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਕਮਾਂਡਰ ਬੀ. ਐੱਸ. ਬਚਿਆਲ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਰੋਹਤਾਂਗ ਵਿੱਚ ਜੂਨ ’ਚ ਵੀ 15 ਤੋਂ 20 ਫੁੱਟ ਤੱਕ ਬਰਫ਼ ਸਾਫ਼ ਕਰਨ ਵਾਲੀ ਅਜੇ ਪਈ ਹੈ।
ਇਹ ਵੀ ਪੜ੍ਹੋ : ਘੁਡਾਣੀ ਕਲਾਂ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ
ਪੰਜਾਬ ’ਚ ਮੰਗਲਵਾਰ ਸ਼ਾਮ ਤੋਂ ਬਾਅਦ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲੀਆਂ। ਨਾਲ ਹੀ ਮੀਂਹ ਵੀ ਪਿਆ। ਇਸ ਕਾਰਨ ਤਾਪਮਾਨ ’ਚ ਫਿਰ ਗਿਰਾਵਟ ਆ ਗਈ। ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਬੱਦਲਾਂ ਦੇ ਬਾਵਜੂਦ ਗਰਮੀ ਬਰਕਰਾਰ ਰਹੀ। ਮੌਸਮ ਵਿਭਾਗ ਨੇ 7 ਜੂਨ ਨੂੰ ਸੂਬੇ ਦੇ ਵਧੇਰੇ ਇਲਾਕਿਆਂ ’ਚ ਗਰਜ-ਚਮਕ ਤੇ ਹਨੇਰੀ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ’ਚ ਵਧੇਰੇ ਗਿਰਾਵਟ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਖ਼ੁਰਾਕ ਭੰਡਾਰਨ ਯੋਜਨਾ ਨੂੰ ਮਨਜ਼ੂਰੀ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਗੁਜਰਾਤ ਦੇ ਦੱਖਣੀ ਪੋਰਬੰਦਰ ਵਿੱਚ ਦੱਖਣ-ਪੂਰਬੀ ਅਰਬ ਸਾਗਰ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ-ਪੱਛਮ ਵੱਲ ਵਧਣ ਅਤੇ ਇਸ ਦੇ ਸਮੁੰਦਰੀ ਤੂਫ਼ਾਨ ਵਿੱਚ ਬਦਲਣ ਦਾ ਖਦਸ਼ਾ ਹੈ। ਇਸ ਤੂਫਾਨ ਨੂੰ ‘ਬਿਪਰਜਾਏ’ ਕਿਹਾ ਜਾਵੇਗਾ। ਇਹ ਨਾਂ ਬੰਗਲਾਦੇਸ਼ ਨੇ ਰੱਖਿਆ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ ਬਿਆਨ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ, 'ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ'
ਮੌਸਮ ਵਿਭਾਗ ਮੁਤਾਬਕ ਸਮੁੰਦਰੀ ਤੂਫਾਨ ਵੀਰਵਾਰ ਸਵੇਰ ਤੱਕ ਗੰਭੀਰ ਤੂਫਾਨ ਵਿੱਚ ਬਦਲ ਸਕਦਾ ਹੈ । ਸ਼ੁੱਕਰਵਾਰ ਸ਼ਾਮ ਤੱਕ ਇਹ ਹੋਰ ਵੀ ਭਿਆਨਕ ਹੋ ਜਾਏਗਾ। ਦੱਖਣੀ-ਪੂਰਬੀ ਅਰਬ ਸਾਗਰ ’ਤੇ ਘੱਟ ਦਬਾਅ ਦਾ ਖੇਤਰ ਬਣਨ ਅਤੇ ਅਗਲੇ ਦੋ ਦਿਨਾਂ ’ਚ ਇਸ ਦੀ ਤੀਬਰਤਾ ਕਾਰਨ ਚੱਕਰਵਾਤੀ ਹਵਾਵਾਂ ਕੇਰਲ ਦੇ ਕੰਢੇ ਵੱਲ ਮਾਨਸੂਨ ਦੇ ਆਉਣ ’ਤੇ ਗੰਭੀਰ ਅਸਰ ਪਾ ਸਕਦੀਆਂ ਹਨ। ਮੌਸਮ ਵਿਭਾਗ ਨੇ ਕੇਰਲ ’ਚ ਮਾਨਸੂਨ ਦੇ ਆਉਣ ਦੀ ਸੰਭਾਵਿਤ ਤਰੀਕ ਨਹੀਂ ਦੱਸੀ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ‘ਸਕਾਈਮੈਟ ਵੈਦਰ’ ਨੇ ਦੱਸਿਆ ਕਿ ਮਾਨਸੂਨ 8 ਜਾਂ 9 ਜੂਨ ਨੂੰ ਕੇਰਲ ’ਚ ਆ ਸਕਦਾ ਹੈ ਪਰ ਹਲਕੀ ਬਾਰਿਸ਼ ਹੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ