ਫਗਵਾੜਾ ''ਚ ਦੇਰ ਰਾਤ ਹੋਈ ਫਾਇਰਿੰਗ, ਇਲਾਕੇ ''ਚ ਫੈਲੀ ਦਹਿਸ਼ਤ

Tuesday, Nov 09, 2021 - 12:19 AM (IST)

ਫਗਵਾੜਾ ''ਚ ਦੇਰ ਰਾਤ ਹੋਈ ਫਾਇਰਿੰਗ, ਇਲਾਕੇ ''ਚ ਫੈਲੀ ਦਹਿਸ਼ਤ

ਫਗਵਾੜਾ(ਜਲੋਟਾ)– ਫਗਵਾੜਾ ਦੇ ਗਊਸ਼ਾਲਾ ਰੋਡ 'ਤੇ ਅੱਜ ਦੇਰ ਰਾਤ ਫਾਇਰਿੰਗ ਕੀਤੇ ਜਾਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਮੌਜੂਦ ਗਊਸ਼ਾਲਾ ਰੋਡ 'ਤੇ ਹੋਈ ਫਾਇਰਿੰਗ ਤੋਂ ਬਾਅਦ ਲੋਕਾਂ ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ । ਇਹ ਫਾਇਰਿੰਗ ਇਕ ਦੁਕਾਨਦਾਰ ਵੱਲੋਂ ਇਕ ਹੋਰ ਦੁਕਾਨਦਾਰ 'ਤੇ ਕੀਤੀ ਦੱਸੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤਕ ਇਹ ਗੱਲ ਸਾਫ ਨਹੀਂ ਹੋ ਸਕੀ ਹੈ ਕਿ ਇਹ ਫਾਇਰਿੰਗ ਕਿਉਂ ਅਤੇ ਕਿਸ ਕਾਰਨ ਕਰਕੇ ਹੋਈ ਹੈ । 

ਇਹ ਵੀ ਪੜ੍ਹੋ- ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਐਲਾਨੇ ਦੀਵਾਲੀ ਬੰਪਰ ਦੇ ਨਤੀਜੇ
ਇਸ ਦੌਰਾਨ ਫਗਵਾੜਾ 'ਚ ਹੋਈ ਫਾਇਰਿੰਗ ਦੀ ਖ਼ਬਰ ਮਿਲਦੇ ਹੀ ਥਾਣਾ ਸਿਟੀ ਫਗਵਾੜਾ ਤੋਂ ਪੁਲਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਪੁਲਸ ਵੱਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗਊਸ਼ਾਲਾ ਰੋਡ 'ਤੇ ਹੋਈ ਫਾਇਰਿੰਗ 'ਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਇਕ ਦੁਕਾਨਦਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਇਰ ਫਾਇਰ ਉਸ 'ਤੇ ਕੀਤੇ ਗਏ ਹਨ। 

ਇਹ ਵੀ ਪੜ੍ਹੋ-  ਪਿੰਡ ਬਜੀਦਪੁਰ ਨਸ਼ਾ ਮਾਮਲਾ : ਨਸ਼ਾ ਵੇਚਣ ਵਾਲਿਆਂ ਨੇ ਦਿੱਤੀ ਧਮਕੀ, ਲੋਕਾਂ ਨੇ ਫਿਰੋਜ਼ਪੁਰ-ਮੋਗਾ ਰੋਡ ਕੀਤਾ ਜਾਮ
ਇਸ ਦੌਰਾਨ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਡੀ.ਐੱਸ.ਪੀ. ਪਲਵਿੰਦਰ ਸਿੰਘ ਨੇ ਸਥਾਨਕ ਗਊਸ਼ਾਲਾ ਰੋਡ 'ਤੇ ਹੋਈ ਫਾਇਰਿੰਗ ਸਬੰਧੀ ਦੱਸਿਆ ਕਿ ਇਲਾਕੇ 'ਚ ਦੋ ਫਾਇਰ ਹੋਏ ਹਨ ਅਤੇ ਪੁਲਸ ਵੱਲੋਂ ਸਬੰਧਤ ਆਰੋਪੀ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਨੂੰ ਸਖ਼ਤੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਨੇ ਮਾਮਲੇ ਸਬੰਧੀ ਕਿਸੇ ਵੀ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਪੁਲਸ ਤਫਤੀਸ਼ ਜਾਰੀ ਹੈ।


author

Bharat Thapa

Content Editor

Related News