ਧੁੰਦ ਵਿਚਾਲੇ ਪੰਜਾਬ 'ਚ ਜੇਲ੍ਹ ਅੰਦਰ ਤਸਕਰੀ: ਅੰਮ੍ਰਿਤਸਰ ਜੇਲ੍ਹ 'ਚ ਸੁੱਟੀ ਗਈ ਪਾਬੰਦੀਸ਼ੁਦਾ ਸਾਮਾਨ ਦੀ ਵੱਡੀ ਖੇਪ
Thursday, Dec 22, 2022 - 05:28 PM (IST)
ਜਲੰਧਰ/ਅੰਮ੍ਰਿਤਸਰ- ਪੰਜਾਬ ਵਿਚ ਮੌਸਮ ਵਿਚ ਤਬਦੀਲੀ ਹੋਣ ਕਾਰਨ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਸੰਘਣੀ ਧੁੰਦ ਦੇ ਚਲਦਿਆਂ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਤਸਕਰੀ ਦੇ ਮਾਮਲੇ ਵੀ ਵਧਣ ਲੱਗੇ ਹਨ। ਇਨ੍ਹਾਂ ਨੂੰ ਰੋਕਣ ਲਈ ਪੰਜਾਬ ਦੀਆਂ ਜੇਲ੍ਹਾਂ ਵਿਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਚਾਨਕ ਨਿਰੀਥਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸੇ ਤਹਿਤ ਅੰਮ੍ਰਿਤਸਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਪਾਬੰਦੀਸ਼ੁਦਾ ਸਾਮਾਨ ਦੀ ਖੇਪ ਬਰਾਮਦ ਕੀਤੀ ਹੈ, ਜਿਸ ਨੂੰ ਬਾਹਰ ਤੋਂ ਜੇਲ੍ਹ ਅੰਦਰ ਸੁਟਿਆ ਗਿਆ ਸੀ। ਸਾਮਾਨ ਨੂੰ ਜ਼ਬਤ ਕਰਕੇ ਕਾਰਵਾਈ ਲਈ ਪੁਲਸ ਨੂੰ ਭੇਜ ਦਿੱਤਾ ਗਿਆ ਹੈ।
153 ਬੀੜੀਆਂ, 15 ਤੰਬਾਕੂ, ਸਿਗਰਟ ਅਤੇ ਮੋਬਾਇਲ ਕੀਤੇ ਜ਼ਬਤ
ਜੇਲ੍ਹ ਮੰਤਰੀ ਬੈਂਸ ਨੇ ਟਵੀਟ ਕਰਕੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ 'ਚੋਂ 14 ਤਰ੍ਹਾਂ ਦਾ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ। ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਅੰਦਰੋਂ 153 ਬੀੜੀਆਂ ਦੇ ਬੰਡਲ, 15 ਤੰਬਾਕੂ ਦੇ ਪੈਕੇਟਸ, ਸਿਗਰੇਟ ਦੇ 3 ਪੈਕੇਟ, 5 ਮੋਬਾਇਲ, 10 ਪਾਨ ਮਸਾਲੇ ਦੇ ਪੈਕੇਟ, ਦੋ ਮੋਬਾਇਲ ਚਾਰਜਰ, 15 ਪੈਕੇਟ ਰਾਈਸ ਪੇਪਰ, 3 ਹੀਟਰ ਦੀਆਂ ਤਾਰਾਂ ਜ਼ਬਤ ਕੀਤੀਆਂ ਗਈਆਂ ਹਨ। ਜ਼ਬਤ ਕੀਤਾ। ਜਿਸ ਦੀ ਸੂਚਨਾ ਥਾਣਾ ਫਤਿਹਪੁਰ ਚੌਂਕੀ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਆਪ' ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸੁਖਪਾਲ ਖਹਿਰਾ ਨੇ ਰਾਜਪਾਲ ਨੂੰ ਪੱਤਰ ਲਿਖ ਕੀਤੀ ਇਹ ਮੰਗ
ਜੇਲ੍ਹ ਦੇ ਅੰਦਰ 10 ਗੁਣਾ ਕੀਮਤ 'ਤੇ ਵੇਚਿਆ ਗਿਆ ਸਾਮਾਨ
ਤਸਕਰੀ ਦਾ ਸਭ ਤੋਂ ਵੱਡਾ ਕਾਰਨ ਜੇਲ੍ਹ ਵਿੱਚ 10 ਗੁਣਾ ਰੇਟ ’ਤੇ ਮਿਲਣ ਵਾਲਾ ਸਾਮਾਨ ਹੈ। ਜੇਲ੍ਹ ਵਿੱਚ ਇਕ ਬੀੜੀ ਦੀ ਕੀਮਤ 20 ਰੁਪਏ ਹੈ, ਜੋ ਆਮ ਤੌਰ 'ਤੇ ਬਾਹਰ 2 ਰੁਪਏ ਤੋਂ 5 ਰੁਪਏ ਤੱਕ ਹੁੰਦੀ ਹੈ। ਸਿਗਰੇਟ 50 ਰੁਪਏ ਵਿੱਚ, 1000 ਰੁਪਏ ਵਿੱਚ ਬਟਨਾਂ ਵਾਲੇ ਮੋਬਾਇਲ ਫੋਨ 10,000 ਰੁਪਏ ਵਿੱਚ ਅਤੇ 100 ਰੁਪਏ ਵਾਲਾ ਚਾਰਜਰ 1000 ਰੁਪਏ ਵਿੱਚ ਉਪਲੱਬਧ ਹਨ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ