ਨਾਮਚਰਚਾ ਘਰ ''ਚ ਲੰਗਰ ਦਾ ਪ੍ਰਬੰਧ, 10 ਲੱਖ ਲੋਕਾਂ ਦੇ ਲਈ ਬਣ ਰਿਹੈ ਲੰਗਰ

Thursday, Aug 24, 2017 - 11:36 AM (IST)

ਨਾਮਚਰਚਾ ਘਰ ''ਚ ਲੰਗਰ ਦਾ ਪ੍ਰਬੰਧ, 10 ਲੱਖ ਲੋਕਾਂ ਦੇ ਲਈ ਬਣ ਰਿਹੈ ਲੰਗਰ

ਪੰਚਕੂਲਾ — ਹਰਿਆਣਾ 'ਚ ਜੋ ਹਾਲਾਤ ਡੇਰਾ ਪ੍ਰਮੁੱਖ ਦੀ ਪੇਸ਼ੀ ਨੂੰ ਲੈ ਕੇ ਚਲ ਰਹੇ ਹਨ ਉਸ ਕਾਰਨ ਸਰਕਾਰ ਅਤੇ ਪੁਲਸ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ। ਇਕ ਪਾਸੇ ਜਿਥੇ ਹਰਿਆਣੇ ਦੇ ਸਾਰੇ ਜ਼ਿਲਿਆ 'ਚ ਧਾਰਾ 144 ਲਗਾਈ ਗਈ ਹੈ, ਉਸ ਦੇ ਨਾਲ ਹੀ ਦੂਸਰੇ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲਾਤ ਕਾਬੂ 'ਚ ਰਹਿਣ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਚਕੂਲਾ 'ਚ 10 ਲੱਖ ਦੇ ਕਰੀਬ ਸ਼ਰਧਾਲੂ ਪਹੁੰਚ ਚੁੱਕੇ ਹਨ। ਡੇਰੇ ਦੇ ਨਾਮਚਰਚਾ ਘਰ 'ਚ ਡੇਰਾ ਪ੍ਰੇਮੀਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਜਿਥੇ ਸੈਕੜਿਆਂ ਦੀ ਸੰਖਿਆ 'ਚ ਡੇਰਾ ਪ੍ਰੇਮੀ ਲੰਗਰ ਤਿਆਰ ਕਰ ਰਹੇ ਹਨ। ਲੰਗਰ ਦੇ ਤਿਆਰ ਹੋ ਜਾਣ ਤੋਂ ਬਾਅਦ ਵੱਖ-ਵੱਖ ਥਾਂ 'ਤੇ ਬੈਠੇ ਡੇਰਾ ਪ੍ਰੇਮੀਆਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਲੋਕ ਆਪਣੀ ਜਗ੍ਹਾ 'ਤੇ ਡਟੇ ਰਹਿਣ।
ਡੇਰਾ ਪ੍ਰੇਮੀਆਂ ਦੇ ਲਈ ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਨੇ ਕਿਹਾ ਹੈ ਕਿ ਦਿਨ ਰਾਤ ਕਰੀਬ 10 ਲੱਖ ਪ੍ਰੇਮੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਨਾਮਚਰਚਾ ਘਰ ਦੇ ਪਿੱਛੇ ਸੈਂਕੜਿਆਂ ਦੀ ਸੰਖਿਆ 'ਚ ਸੇਵਾਦਾਰ ਬੈਠੇ ਹਨ, ਜਿਨ੍ਹਾਂ 'ਚ ਕਾਫੀ ਸੰਖਿਆ 'ਚ ਮਹਿਲਾਵਾਂ ਵੀ ਹਨ।


Related News