ਪੰਜਾਬ ਕਾਂਗਰਸ ਦਾ ਲਖੀਮਪੁਰ ਮਾਰਚ ਅੱਜ, ਥੋੜ੍ਹੀ ਦੇਰ ''ਚ ਮੋਹਾਲੀ ਪੁੱਜਣਗੇ ਨਵਜੋਤ ਸਿੱਧੂ

Thursday, Oct 07, 2021 - 11:19 AM (IST)

ਪੰਜਾਬ ਕਾਂਗਰਸ ਦਾ ਲਖੀਮਪੁਰ ਮਾਰਚ ਅੱਜ, ਥੋੜ੍ਹੀ ਦੇਰ ''ਚ ਮੋਹਾਲੀ ਪੁੱਜਣਗੇ ਨਵਜੋਤ ਸਿੱਧੂ

ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੀ ਹਿੰਸਕ ਘਟਨਾ ਦੇ ਵਿਰੋਧ 'ਚ ਪੰਜਾਬ ਕਾਂਗਰਸ ਵੱਲੋਂ ਅੱਜ ਵੱਡਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਹ ਰੋਸ ਮਾਰਚ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ 94 ਨਵੇਂ ਮਾਮਲੇ ਆਏ ਸਾਹਮਣੇ, 31 ਮਰੀਜ਼ਾਂ ਦੀ ਪੁਸ਼ਟੀ

ਨਵਜੋਤ ਸਿੱਧੂ ਆਪਣੀ ਪਟਿਆਲਾ ਰਿਹਾਇਸ਼ ਤੋਂ ਮੋਹਾਲੀ ਲਈ ਰਵਾਨਾ ਹੋ ਚੁੱਕੇ ਹਨ ਅਤੇ ਥੋੜ੍ਹੀ ਹੀ ਦੇਰ 'ਚ ਉਹ ਮੋਹਾਲੀ ਪੁੱਜ ਜਾਣਗੇ। ਦੱਸਣਯੋਗ ਹੈ ਕਿ ਇਸ ਸਬੰਧੀ ਪੰਜਾਬ ਕਾਂਗਰਸ ਦਫ਼ਤਰ ਵੱਲੋਂ ਬਕਾਇਦਾ ਰੋਸ ਮਾਰਚ ਨੂੰ ਲੈ ਕੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਸੀ, ਜਿਸ 'ਤੇ 'ਚੱਲੋ ਚੱਲੀਏ ਲਖੀਮਪੁਰ' ਦਾ ਐਲਾਨ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਨਾਭਾ 'ਚ ਖ਼ੌਫ਼ਨਾਕ ਵਾਰਦਾਤ, ਤਲਵਾਰਾਂ ਨਾਲ ਵੱਢ ਮੌਤ ਦੇ ਘਾਟ ਉਤਾਰਿਆ ਨੌਜਵਾਨ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਰਦੇਸ਼ ਦਿੱਤਾ ਗਿਆ ਸੀ ਕਿ ਹਰ ਇਕ ਵਿਧਾਨ ਸਭਾ ਖੇਤਰ ਤੋਂ ਬਲਾਕ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਕਰੀਬ 200 ਗੱਡੀਆਂ ਮੋਹਾਲੀ ਏਅਰਪੋਰਟ ਰੋਡ 'ਤੇ ਲਿਆਉਣੀਆਂ ਲਾਜ਼ਮੀ ਹੋਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News