ਵਿਭਾਗ ਦੀ ਲਾਪ੍ਰਵਾਹੀ ਨਾਲ ਲੱਖਾਂ ਲੀਟਰ ਪਾਣੀ ਬਰਬਾਦ
Monday, Jun 19, 2017 - 06:50 AM (IST)
ਲੁÎਿਧਆਣਾ, (ਮੁਕੇਸ਼)- ਚੰਡੀਗੜ੍ਹ ਰੋਡ 'ਤੇ ਸੜਕ ਚੌੜਾ ਕਰਨ ਨੂੰ ਲੈ ਕੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲਾਪ੍ਰਵਾਹੀ ਨਾਲ ਕੰਮ ਕਰਨ ਨੂੰ ਲੈ ਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਪ੍ਰਧਾਨ ਸੁਰਿੰਦਰ ਸਿੰਘ, ਭੁਪਿੰਦਰ ਦਿਉਲ, ਓਮ ਪ੍ਰਕਾਸ਼, ਕ੍ਰਿਸ਼ਨ ਲਾਲ, ਰਮੇਸ਼ ਕੁਮਾਰ, ਪਰਮਿੰਦਰ ਸਿੰਘ, ਕੇਵਲ ਕ੍ਰਿਸ਼ਨ ਨੇ ਕਿਹਾ ਕਿ ਵਿਭਾਗ ਮੁਲਾਜ਼ਮਾਂ ਵੱਲੋਂ ਕੇਬਲ/ਤਾਰਾਂ ਪਾਉਣ ਲਈ ਸੜਕ ਵਿਚ ਮਸ਼ੀਨ ਨਾਲ ਟੋਇਆ ਪੁੱਟਣ ਨੂੰ ਲੈ ਕੇ ਪਾਣੀ ਦੀ ਪਾਈਪ ਤੋੜ ਦਿੱਤੀ ਗਈ, ਜਿਸ ਨਾਲ ਸਵੇਰ ਤੋਂ ਰਾਤ ਤਕ ਪੀਣ ਵਾਲਾ ਲੱਖਾਂ ਲੀਟਰ ਪਾਣੀ ਰੁੜ੍ਹ ਗਿਆ। ਪਾਣੀ ਦੇ ਲਗਾਤਾਰ ਚੱਲਣ ਨਾਲ ਪਾਣੀ ਦੁਕਾਨਾਂ ਤੇ ਪਲਾਟਾਂ ਅੰਦਰ ਭਰ ਗਿਆ। ਇਸੇ ਹੀ ਤਰ੍ਹਾਂ ਚੰਡੀਗੜ੍ਹ ਰੋਡ ਨਹਿਰ ਦਾ ਰੂਪ ਧਾਰਨ ਕਰ ਗਈ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਕੋਈ ਨਾ ਤਾਂ ਵਿਭਾਗ ਦਾ ਤੇ ਨਾ ਨਗਰ ਨਿਗਮ ਦਾ ਅਫਸਰ ਪਹੁੰਚਿਆ, ਕਿਸੇ ਨੇ ਵੀ ਬਰਬਾਦ ਹੋ ਰਹੇ ਸਾਫ ਪੀਣ ਵਾਲੇ ਪਾਣੀ ਨੂੰੰ ਬੰਦ ਕਰਨਾ ਮੁਨਾਸਿਬ ਨਹੀਂ ਸਮਝਿਆ। ਲੋਕਾਂ ਦਾ ਦੋਸ਼ ਹੈ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਕਰਕੇ ਪਹਿਲਾਂ ਵੀ ਸਮੱਸਿਆ ਆ ਚੁੱਕੀ ਹੈ। ਦੂਸਰੇ ਪਾਸੇ ਪਾਣੀ ਦੀ ਬੂੰਦ-ਬੂੰਦ ਬਚਾਓ ਮੁਹਿੰਮ ਦਾ ਜਨਾਜ਼ਾ ਨਿਕਲਦਾ ਦਿਖਾਈ ਦਿੱਤਾ।
