ਮਕਾਨ ਮਾਲਕ ਨੇ ਗਰੀਬ ਮਜ਼ਦੂਰ ਨੂੰ ਟੱਬਰ ਸਣੇ ਘਰੋਂ ਕੱਢਿਆ, ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Wednesday, Jun 10, 2020 - 01:21 PM (IST)

ਮਕਾਨ ਮਾਲਕ ਨੇ ਗਰੀਬ ਮਜ਼ਦੂਰ ਨੂੰ ਟੱਬਰ ਸਣੇ ਘਰੋਂ ਕੱਢਿਆ, ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰਫਿਊ ਤੋਂ ਬਾਅਦ ਜਨ-ਜੀਵਨ ਹੌਲੀ-ਹੌਲੀ ਲੀਹ 'ਤੇ ਆ ਰਿਹਾ ਹੈ, ਹਾਲਾਂਕਿ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਗਰੀਬ ਨੂੰ ਤੰਗ-ਪਰੇਸ਼ਾਨ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਗਰੀਬਾਂ ਨਾਲ ਧੱਕਾ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਮਕਾਨ ਮਾਲਕ ਵੱਲੋਂ ਕਿਰਾਏਦਾਰ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ। ਇਹ ਕਿਰਾਏਦਾਰ ਪਰਵਾਸੀ ਮਜ਼ਦੂਰ ਹੈ ਅਤੇ ਉਸ ਦੇ ਦੋ ਛੋਟੇ ਬੱਚੇ ਹਨ।

ਇਹ ਵੀ ਪੜ੍ਹੋ : ਵਧੀਆ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਨੂੰ ਅੱਗੇ ਲਿਆ ਰਹੇ ਨੇ ਸੁਖਬੀਰ ਬਾਦਲ : ਮਜੀਠੀਆ

PunjabKesari

ਬੇਬੱਸ ਪਰਿਵਾਰ ਘਰੋਂ ਬਾਹਰ ਆ ਕੇ ਸੜਕ 'ਤੇ ਰਹਿਣ ਨੂੰ ਮਜਬੂਰ ਹੈ। ਤਪਦੀ ਗਰਮੀ ਅਤੇ ਭੁੱਖ-ਪਿਆਸ ਕਾਰਨ ਇਹ ਪਰਿਵਾਰ ਹਾਲੋਂ-ਬੇਹਾਲ ਹੋਇਆ ਵਿਖਾਈ ਦਿੱਤਾ, ਜਿਸ ਤੋਂ ਬਾਅਦ ਤੰਗ ਆ ਕੇ ਪਰਿਵਾਰ ਦੇ ਮੁਖੀ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਕੁਝ ਲੋਕਾਂ ਨੇ ਐਂਬੂਲੈਂਸ ਸੱਦ ਕੇ ਪਰਿਵਾਰ ਦੀ ਮਦਦ ਕੀਤੀ। ਪੀੜਤ ਮਜ਼ਦੂਰ ਦੀ ਬੱਚੀ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਆਏ 4 ਹੋਰ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 147 'ਤੇ ਪੁੱਜੀ
PunjabKesari

'ਪੀੜਤ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਵੇਰ ਤੋਂ ਕੁਝ ਨਹੀਂ ਖਾਧਾ ਸੀ ਅਤੇ ਪੂਰਾ ਪਰਿਵਾਰ ਭੁੱਖ-ਪਿਆਸ ਨਾਲ ਤੜਫ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਕੋਈ ਮਦਦ ਹੁੰਦੀ ਨਾ ਵਿਖਾਈ ਦਿੱਤੀ ਤਾਂ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਪਰ ਸਮਾਂ ਰਹਿੰਦਿਆਂ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਅੱਜ ਦੇ ਇਸ ਸਮੇਂ 'ਚ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਜਿੱਥੇ ਲੋਕਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਕਿਤੇ ਮਜ਼ਦੂਰਾਂ ਦਾ ਫੁੱਲਾਂ ਦਾ ਹਾਰ ਪਾ ਕੇ ਸੁਆਗਤ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਇਨ੍ਹਾਂ ਮਜ਼ਦੂਰਾਂ ਦੀ ਮਜਬੂਰੀ ਨਹੀਂ ਸਮਝ ਰਹੇ। 
 


author

Babita

Content Editor

Related News